ਪੰਨਾ:ਸਾਂਝੇ ਸਾਹ ਲੈਂਦਿਆਂ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੰਨੇ ਹਠੀ ਸਨ
ਫਰਜ਼ ਅਤੇ ਅਭਿਮਾਨ...

ਕੀ ਅੱਜ ਦੇ ਦਿਨ
ਅਸੀਂ ਸਹਿਜ ਹੋ ਸਕਦੇ ਹਾਂ?
ਸੌ ਸਾਲ ਦੀ ਹਠਧਰਮੀ 'ਚੋਂ
ਇਕ ਦਿਨ ਸਹਿਜ ਦਾ
ਚੋਰੀ ਕਰ ਸਕਦੇ ਹਾਂ?

ਤੇ ਚੁੱਪਚਾਪ
ਕਹਿ ਸਕਦੇ ਹਾਂ
ਜਾਂ ਸੁਣ ਸਕਦੇ ਹਾਂ
ਕਿ
ਅਸੀਂ ਪਿਆਰ ਚਾਹੁੰਦੇ ਹਾਂ
ਕਿ
ਅਸੀਂ ਪਿਆਰ ਕਰਦੇ ਹਾਂ ...

ਸਾਂਝੇ ਸਾਹ ਲੈਂਦਿਆਂ/ 13