ਪੰਨਾ:ਸਾਂਝੇ ਸਾਹ ਲੈਂਦਿਆਂ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ
ਪਿਤਰਾਂ ਅਤੇ ਮਿੱਤਰਾਂ ਦੀ
ਆਸ 'ਤੇ ਪੂਰੇ ਉੱਤਰੇ...

ਉਦਾਸੀ ਦੇ ਜੰਗਲ ਆਏ
ਤਾਂ ਫਰਜ਼ਾਂ ਦੇ ਝੰਡੇ ਲਹਿਰਾਂਦੇ
ਪਾਰ ਕਰ ਗਏ

ਇਕੱਲਤਾ ਦੀ ਹਵਾ ਵਗੀ
ਤਾਂ ਅਹੁਦੇ ਜਾਂ ਪੈਸੇ ਦੇ
ਤੰਬੂ ਤਾਣ ਲਏ

ਦੋਸਤਾਂ ਦੇ ਮਾਣ
ਅਭਿਮਾਨ 'ਚ ਬਦਲ ਕਿਤੇ...

ਅਸੀਂ ਬਹੁਤ ਕੁਝ ਕੀਤਾ
ਤੇ ਕੁਝ ਨਹੀਂ ਕੀਤਾ
ਤਾਂ ਸਿਰਫ਼
ਪਿਆਰ ਨਹੀਂ ਕੀਤਾ

ਕਿੰਨਾ ਸਹਿਜ ਸੀ
ਪਿਆਰ ਕਰਨਾ

12/ ਸਾਂਝੇ ਸਾਹ ਲੈਂਦਿਆਂ