ਪੰਨਾ:ਸਾਂਝੇ ਸਾਹ ਲੈਂਦਿਆਂ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਦਿਨ ਦੇ ਚੋਰ

ਅਸੀਂ ਬਹੁਤ ਕੁਝ ਕੀਤਾ
ਸਾਨੂੰ ਬਹੁਤ ਕੁਝ
ਕਰਨਾ ਸਿਖਾਇਆ ਗਿਆ

ਅਸੀਂ ਸਭ ਕੁਝ ਕੀਤਾ
ਜੇ ਕੁਝ ਨਹੀਂ ਕੀਤਾ
ਤਾਂ ਸਿਰਫ਼
ਪਿਆਰ ਨਹੀਂ ਕੀਤਾ...

ਪਿਤਰਾਂ ਨੇ
ਫਰਜ਼ਾਂ ਦੀ ਪੰਡ
ਆਪਣੇ ਮੋਢਿਆਂ ਤੋਂ ਲਾਹ ਕੇ
ਸਾਡੇ ਸਿਰਾਂ 'ਤੇ ਧਰ ਦਿੱਤੀ

ਮਿੱਤਰਾਂ ਨੇ ਕਿਹਾ
ਮਾਣ ਤੋਂ ਅਭਿਮਾਨ ਤਕ ਦਾ ਸਫ਼ਰ
ਅਸੀਂ ਵੀ ਕਰਾਂਗੇ
ਤੂੰ ਵੀ ਪਿੱਛੇ ਨਾ ਹਟੀਂ

ਸਾਂਝੇ ਸਾਹ ਲੈਂਦਿਆਂ/ 11