ਪੰਨਾ:ਸਾਂਝੇ ਸਾਹ ਲੈਂਦਿਆਂ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਤਰ ਕੁਪਾਤਰ
ਮੈਨੂੰ ਮੋਢੇ ਮਾਰ ਲੰਘਦੇ ਹਨ
ਮੈਂ ਸੋਚਦਾ ਹਾਂ——
"ਕਿਤਾਬ ਵਿਚ ਕੈਦ
ਇਨ੍ਹਾਂ ਸਰਾਪੀਆਂ ਰੂਹਾਂ ਨੂੰ
ਆਖ਼ਰ ਕਾਹਲੀ ਕੀ ਹੈ...!"

ਦੂਰ...
ਜਿਥੇ ਜੰਗਲ...
ਕਿਸੇ ਵਿਸ਼ਾਲ ਦੈਂਤ ਵਾਂਗ
ਟੇਢਾ ਪਿਆ ਊਂਘ ਰਿਹਾ ਹੈ
ਉਥੇ ਹੀ ਕਿਤੇ
ਰੌਸ਼ਨੀ ਦਾ ਇਕ ਬਿੰਦੂ
ਟਿਮਟਿਮਾ ਕੇ
ਆਪਣੀ ਹੋਂਦ ਜਤਲਾ ਰਿਹਾ ਹੈ...

ਰਾਤ-ਕਿਤਾਬ
ਜੰਗਲ-ਚੁੱਪ

ਮੇਰੇ ਬੀਤ ਜਾਣ ਤੋਂ
ਬੇਲਾਗ
ਨਿਰੰਤਰ ਵਹਿ ਰਹੇ ਹਨ...

10/ ਸਾਂਝੇ ਸਾਹ ਲੈਂਦਿਆਂ