ਪੰਨਾ:ਸਾਂਝੇ ਸਾਹ ਲੈਂਦਿਆਂ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਤ ਅਤੇ ਕਿਤਾਬ

ਕਿਤਾਬ
ਕਿਸੇ ਰਾਤ ਵਾਂਗ ਖੁੱਲ੍ਹਦੀ ਹੈ
ਤੇ ਰਾਤ ਕਿਸੇ ਕਿਤਾਬ ਵਾਂਗ...

ਮੈਂ ਸਤਰਾਂ ਦੀਆਂ
ਪਗਡੰਡੀਆਂ 'ਤੇ ਤੁਰ ਪੈਂਦਾ ਹਾਂ

ਹਰਫ਼, ਡੰਡੀਆਂ, ਕੌਮੇ
ਮੈਨੂੰ ਕਾਹਲਾ ਪੈਣ ਤੋਂ ਰੋਕਦੇ ਹਨ ...

ਰਾਤ ਤੋਂ ਪਾਰ
ਮੈਂ ਕਿਹੜੇ ਦੇਸ਼ ਜਾਣਾ ਹੈ
ਕੌਣ ਹੈ ਉਸ ਪਾਰ
ਜੋ ਮੇਰੀ ਉਡੀਕ ਵਿਚ
ਅਹਿਲ ਤੇ ਚੁੱਪਚਾਪ ਬੈਠਾ ਹੈ

ਰਾਤ ਦੀ ਚੁੱਪ
ਕਿਸੇ ਡੂੰਘੀ ਘਾਟੀ ਵਾਂਗ
ਆਪਣੇ ਖੋਖਲੇਪਣ ਨਾਲ
ਮੈਨੂੰ ਡਰਾਉਂਦੀ ਹੈ...

ਸਾਂਝੇ ਸਾਹ ਲੈਂਦਿਆਂ/ 9