ਪੰਨਾ:ਸਾਂਝੇ ਸਾਹ ਲੈਂਦਿਆਂ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਦੀ 'ਤੇ, ਪਹਾੜ 'ਤੇ
ਪੱਤੀ 'ਤੇ, ਹਵਾਵਾਂ 'ਤੇ...

ਨਿੱਕਾ ਪਰ ਪੂਰਾ
ਹਲਕਾ ਤੇ ਨਿਗੂਣਾ
ਦਿੱਖ ਕਦੇ ਅਦਿੱਖ
ਹੋਇਆ ਨਾ ਹੋਇਆ
ਸਦੀਆਂ ਦਾ ਮੁਸਾਫ਼ਰ
ਹਰ ਪਲ ਦਾ ਮਾਲਕ
ਧੂੜ ਦਾ ਇਹ ਕਣ...

ਮੈਂ ਵੀ ਹੋਣਾ ਚਾਹਵਾਂ
ਧੂੜ ਕਣ, ਇਕ ਕਿਣਕਾ
ਇਕ ਹਸਤੀ ਕਾਇਨਾਤ ਦੀ

8/ ਸਾਂਝੇ ਸਾਹ ਲੈਂਦਿਆਂ