ਇਹ ਵਰਕਾ ਤਸਦੀਕ ਕੀਤਾ ਗਿਆ ਏ
ਧੂੜ ਕਣ
ਕਮਰੇ ਵਿਚ
ਬਾਰੀ ਰਾਹੀਂ ਆ ਰਹੀ
ਧੁੱਪ ਦੀ ਇਕ ਕਾਤਰ...
ਚਮਕਣ ਲੱਗੇ
ਅਦਿੱਖ ਜਿਹੇ ਨਿੱਕੇ ਨਿੱਕੇ ਕਣ
ਅਦਿੱਖ ਕਣ ਸੂਖ਼ਮ ਕਣ
ਉੱਡਦੇ ਹਰ ਦਿਸ਼ਾ 'ਚ
ਹਲਕੇ ਕਣ ਧੂੜ ਦੇ...
ਧੂੜ ਕਣ, ਇਕ ਕਿਣਕਾ
ਇਕ ਹਸਤੀ ਕਾਇਨਾਤ ਦੀ
ਕਿਤੇ ਵੀ ਜਾ ਸਕਦਾ
ਸਹਿਜ ਇਹ ਇਕ ਕਿਣਕਾ
ਉੱਡਦਾ ਕਦੇ ਵੱਡੇ ਸਿਰ ਉਪਰੋਂ
ਬਹਿ ਜਾਂਦਾ ਕਦੇ ਨਿੱਕੇ ਪੈਰ ਹੇਠ...
ਸਾਂਝੇ ਸਾਹ ਲੈਂਦਿਆਂ/ 7