ਪੰਨਾ:ਸਾਂਝੇ ਸਾਹ ਲੈਂਦਿਆਂ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਮੁੱਕ ਰਾਹ

ਰਾਹਗੀਰ
ਤੁਰਦੇ ਤੁਰਦੇ
ਸਫ਼ਰ 'ਚ ਗੁੰਮ ਜਾਂਦੇ ਸਨ

ਰਾਹਗੀਰ
ਅੱਜ ਵੀ ਤੁਰਦੇ ਨੇ

ਰਾਹਗੀਰ
ਭਲਕੇ ਵੀ ਸਫ਼ਰ ਹੋ ਜਾਣਗੇ...

ਰਾਹਗੀਰ ਦੇ
ਪੈਰਾਂ ਹੇਠ
ਰੇਤ ਵੀ ਹੋ ਸਕਦੀ ਹੈ
ਘਾਹ ਜਾਂ ਤਾਰੇ ਵੀ

ਰਾਹਗੀਰ
ਕਦੇ ਪੈਰਾਂ 'ਚ ਵਸਦਾ ਹੈ
ਕਦੇ ਦਿਲ ਵਿਚ
ਤੇ ਕਦੇ ਆਪਣੇ ਹੀ ਮੱਥੇ 'ਚ...

ਸਾਂਝੇ ਸਾਹ ਲੈਂਦਿਆਂ/ 17