ਪੰਨਾ:ਸਾਂਝੇ ਸਾਹ ਲੈਂਦਿਆਂ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਹਗੀਰ ਨੂੰ ਮਿਲੋ
ਤਾਂ ਸਫ਼ਰ ਦਾ ਜ਼ਿਕਰ
ਨਾ ਕਰਨਾ
ਹੋ ਸਕੇ ਤਾਂ
ਉਸ ਦੇ ਹੱਥਾਂ ਨੂੰ
ਹੌਲੇ ਜਿਹੇ ਛੂਹ ਲੈਣਾ

ਜੇ ਝਿਜਕ ਗਏ
ਤਾਂ ਪਲ ਜਾਂ ਦੋ ਪਲ
ਉਸ ਦੀਆਂ ਕੋਮਲ
ਅੱਖਾਂ ਵਿਚ ਝਾਕ ਲੈਣਾ...

ਰਾਹਗੀਰ ਲਈ
ਅਤੇ ਤੁਹਾਡੇ ਲਈ ਵੀ
ਇੰਨਾ ਹੀ ਕਾਫ਼ੀ ਹੈ

18/ ਸਾਂਝੇ ਸਾਹ ਲੈਂਦਿਆਂ