ਪੰਨਾ:ਸਾਂਝੇ ਸਾਹ ਲੈਂਦਿਆਂ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੰਨਾ ਆਮ

ਮੇਰੀ ਉਮਰਾ
ਤੇਰਾ ਪ੍ਰੇਮ
ਤੇ ਸਾਡੇ ਮਨ...

ਉੱਡਦਾ ਬੱਦਲ
ਹਿੱਲਦਾ ਪਰਛਾਵਾਂ
ਤੇ ਰਾਤ ਦਿਨ...

ਜਨਮੇ
ਜੀਵੇ
ਤੇ ਮੁੱਕ ਜਾਣੇ...

ਖ਼ਲਾਅ 'ਚੋਂ ਉੱਭਰੇ
ਖ਼ਲਾਅ 'ਚ ਉਤਰੇ
ਮੇਰੀ ਉਮਰਾ
ਤੇਰਾ ਪ੍ਰੇਮ
ਤੇ ਸਾਡੇ ਮਨ...

ਅੰਤ ਘੜੀ ਤੋਂ
ਪਹਿਲਾਂ

ਸਾਂਝੇ ਸਾਹ ਲੈਂਦਿਆਂ/ 19