ਪੰਨਾ:ਸਾਂਝੇ ਸਾਹ ਲੈਂਦਿਆਂ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਅ ਲੈਣਾ
ਜੀਅ ਨਾ ਹੋਵੇ
ਤਾਂ ਮਰ ਜਾਣਾ...

ਕਿੰਨਾ ਆਮ ਹੈ
ਸਾਡਾ ਹੋਣਾ
ਤੇ ਕਿੰਨਾ ਗੁੱਝਾ
ਸਾਡਾ ਆਣਾ
ਤੇ ਚਲੇ ਜਾਣਾ...

ਕਿੰਨਾ ਗੁੱਝਾ
ਕਿੰਨਾ ਆਮ...

ਸਾਡਾ ਹੋਣਾ
ਤੇ ਕਾਇਨਾਤ ਦੀ
ਕੰਬਲੀ ਵਲੇਟ
ਤੁਰੇ ਰਹਿਣਾ...

20/ ਸਾਂਝੇ ਸਾਹ ਲੈਂਦਿਆਂ