ਪੰਨਾ:ਸਾਂਝੇ ਸਾਹ ਲੈਂਦਿਆਂ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਵਾਰ

ਮੈਂ ਦੇਖ ਰਿਹਾ ਸਾਂ
ਆਪਣੇ ਆਪ ਨੂੰ
ਆਪਣੇ ਆਪ ਤੋਂ ਹਾਰਦੇ ਹੋਏ

ਮੇਰੀ ਸੋਚ
ਮੇਰਾ ਸੋਹਜ, ਬੋਧ
ਸ਼ਬਦ ਤੇ ਸਵੈ-ਤਾਲ

ਇਕ ਇਕ ਕਰ
ਮੇਰਾ ਸਾਥ ਛੱਡ ਰਹੇ ਸਨ

ਮੈਂ ਡੁੱਬ ਰਹੇ ਬੰਦੇ ਵਾਂਗ
ਹਰ ਤਿਣਕੇ ਨੂੰ ਫੜ੍ਹਨ ਲਈ
ਕਾਹਲਾ ਪੈ ਰਿਹਾ ਸਾਂ

ਪਰ ਮੇਰੇ ਹੱਥਾਂ ਨੂੰ
ਤਾਂ ਹਰ ਆਸਰਾ
ਵਿਦਾ ਕਰ ਰਿਹਾ ਸੀ

ਮੈਂ ਚਾਹੁੰਦਾ ਸਾਂ
ਮੇਰਾ ਅਰਜਿਤ ਕੀਤਾ

ਸਾਂਝੇ ਸਾਹ ਲੈਂਦਿਆਂ/ 21