ਪੰਨਾ:ਸਾਂਝੇ ਸਾਹ ਲੈਂਦਿਆਂ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸੋਹਜ, ਸਹਿਜ
ਸੁਰ, ਤਾਲ,
ਚੁੱਪ, ਸ਼ਬਦ
ਸੰਤੁਲਤ ਵਿਵਹਾਰ
ਸਭ ਮੇਰੇ ਕੋਲ ਬਣੇ ਰਹਿਣ...

ਮੈਂ ਚਾਹੁੰਦਾ ਸਾਂ
ਆਪਣੇ ਰਿਸ਼ਤੇ ਨੂੰ
ਵਿਦਾ ਕਰਨ ਸਮੇਂ
ਆਪਣੇ ਸਾਹਾਂ ਤੋਂ
ਅਲੱਗ ਨਾ ਹੋ ਸਕਾਂ...

ਇਸ ਵਾਰ
ਤੇਰੇ ਜਾਣ ਤੋਂ ਬਾਅਦ
ਮੈਂ ਬੱਸ ਇਹੀ ਚਾਹੁੰਦਾ ਸਾਂ
ਕਿ ਮੈਨੂੰ
ਮੇਰੇ ਪੈਰਾਂ ਦਾ
ਸਾਥ ਬਣਿਆ ਰਹੇ...

ਕਿ ਮੈਨੂੰ
ਮੇਰੇ ਸਾਹਾਂ ਦਾ

22/ ਸਾਂਝੇ ਸਾਹ ਲੈਂਦਿਆਂ