ਪੰਨਾ:ਸਾਂਝੇ ਸਾਹ ਲੈਂਦਿਆਂ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਬਹਾਨੇ

ਸ਼ਾਮ ਦੇ ਪਰਦੇ 'ਤੇ
ਤੇਰੀ ਮੁਸਕਾਨ ਦੇ ਛਿੱਟੇ ਆਣ ਪਏ
ਮੇਰਾ ਵਜੂਦ ਵਕਤ ਦੇ ਪਰਾਂ 'ਤੇ
ਧੱਬੇ ਵਾਂਗ ਫੈਲ ਗਿਆ...

ਮੋਹ ਦਾ ਇਕ ਪੱਲਾ
ਮੇਰੇ ਹੱਥਾਂ ਵਿਚ ਸੀ
ਦੂਜਾ ਤੇਰੇ ਬੁੱਲ੍ਹਾਂ ਦੇ
ਗੁਲਾਬੀ ਰੰਗ 'ਤੇ...

ਸੁਪਨੇ ਦੀ ਮਹੀਨ ਚਾਦਰ ਦਾ
ਇਕ ਸਿਰਾ
ਤੇਰੀ ਕੋਮਲ ਆਵਾਜ਼ 'ਚ ਲਹਿਰਾਇਆ
ਦੂਜਾ ਮੇਰੀ ਛਾਤੀ ਨੇ ਸਾਂਭ ਲਿਆ...

ਤੇਰੀ ਅੱਖ 'ਚੋਂ ਉਡਿਆ ਸੀ
ਜਿਹੜਾ ਇਕ ਉਕਾਬ
ਮੇਰੀ ਹਿੱਕ 'ਚ ਡੁਬਕੀ ਮਾਰ ਗਿਆ...

42/ ਸਾਂਝੇ ਸਾਹ ਲੈਂਦਿਆਂ