ਪੰਨਾ:ਸਾਂਝੇ ਸਾਹ ਲੈਂਦਿਆਂ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਰਬੁੱਧ ਮੋੜ

ਕਿਸ ਮੋੜ 'ਤੇ ਮਿਲੀ
ਤਨ ਢਲ ਰਿਹਾ ਸੀ
ਮਨ ਜਲ ਰਿਹਾ ਸੀ...

ਪਰਤ ਕੇ ਦੇਖਿਆਂ
ਨਜ਼ਰ ਦੀ ਸੀਮਾ ਤਕ

ਖੁਰ ਰਹੇ ਸਨ ਕਣ ਕਣ
ਵਕਤਾਂ ਦੀ ਧੁੰਦ ਵਿਚ
ਸਾਰੇ ਦੇ ਸਾਰੇ
ਆਪਣੇ ਤੇ ਪਿਆਰੇ ਚਿਹਰੇ...

ਜੰਗਲ 'ਚੋਂ ਸੁੱਕੇ ਪੱਤੇ ਦੇ
ਰਹੇ ਸਨ ਆਵਾਜ਼
ਸ਼ਹਿਰ ਵਿਚ ਵੱਸ ਗਏ
ਮਾਸਖੋਰੇ ਜੀਵਾਂ ਨੂੰ...

ਦਰਿਆ ਜ਼ਖ਼ਮੀ, ਬਾਰਸ਼ ਮੈਲੀ
ਚੰਨ ਤਾਰੇ ਉਂਜ ਦੇ ਉਂਜ
ਨਜ਼ਰ ਆ ਰਹੇ ਸਨ ਬੇਪਰਵਾਹ...

44/ ਸਾਂਝੇ ਸਾਹ ਲੈਂਦਿਆਂ