ਪੰਨਾ:ਸਾਂਝੇ ਸਾਹ ਲੈਂਦਿਆਂ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਨਾਇਕ ਯੋਧੇ, ਨਾ ਬੁੱਧ ਕੋਈ
ਦੂਰ ਦੂਰ ਤਕ ਪਸਰੇ ਸਨ
ਖੁਰ ਰਹੇ ਬੇਆਵਾਜ਼ ਮਨੁੱਖੀ ਆਕਾਰ...

ਗੀਤ ਵਾਂਗ ਜੰਮਦਾ ਕੋਈ ਹਰ ਸਵੇਰ
ਪਰਤ ਆਉਂਦਾ ਚੀਕ ਵਾਂਗ ਹਰ ਸ਼ਾਮ...

ਮਨੁੱਖ ਦਾ ਚਾਬੁਕ ਚਲਦਾ ਬਾਰ ਬਾਰ
ਆਪਣੇ ਹੀ ਕਿਸੇ ਹਮਸਫ਼ਰ 'ਤੇ

ਕਲਮ ਕਿਤਾਬਾਂ ਵੱਲ ਝਾਕਦਾ
ਬੇਬਸ ਇਕ ਲਘੂ ਆਕਾਰ...

ਤਨ ਪਿਆਸੇ, ਮਨ ਛਨਣੀ ਛਾਨਣੀ
ਰੂਹ ਦੇ ਪੰਛੀ ਵਸੋਂ ਬਾਹਰੇ
ਪਲ-ਛਿਣ, ਪਲ-ਛਿਣ ਨਜ਼ਰੋਂ ਓਹਲੇ...

ਕਿਸ ਮੋੜ 'ਤੇ ਮਿਲੀ ਤੂੰ
ਤਨੁ ਢਲ ਰਿਹਾ ਸੀ
ਮਨ ਜਲ ਰਿਹਾ ਸੀ...

ਸਾਂਝੇ ਸਾਹ ਲੈਂਦਿਆਂ/ 45