ਪੰਨਾ:ਸਾਂਝੇ ਸਾਹ ਲੈਂਦਿਆਂ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੰਗ ਅਤੇ ਅਮਨ

ਬਿਰਖ਼ ਨੂੰ ਸੁਪਨਾ ਆਇਆ
ਕਿ ਝੜ ਗਏ ਅਚਾਨਕ ਪੱਤੇ ਸਾਰੇ

ਪੰਛੀ ਨੂੰ ਸੁਪਨਾ ਆਇਆ
ਕਿ ਅਕਾਸ਼ ਦੁਆਲੇ ਉਸਰ ਰਹੀਆਂ ਸੀਮਾਵਾਂ

ਕਿਤਾਬ ਨੂੰ ਸੁਪਨਾ ਆਇਆ
ਕਿ ਖੁਰ ਗਏ ਹਰਫ਼ ਸਾਰੇ

ਜਾਗ ਗਏ ਡਰ ਕੇ
ਬਿਰਖ਼ ਪੰਛੀ ਤੇ ਕਿਤਾਬ

ਇਹੋ ਜਿਹੇ ਹਨ
ਜੰਗ ਵਾਲੇ ਦਿਨ

ਦਰਿਆ ਨੂੰ ਸੁਪਨਾ ਆਇਆ
ਕਿ ਚੰਨ ਉਸ ਦੀ ਗੋਦੀ 'ਚ ਆਣ ਬੈਠਾ ਹੈ

ਧਰਤੀ ਨੂੰ ਸੁਪਨਾ ਆਇਆ
ਕਿ ਫੈਲ ਗਈ ਹਰਿਆਲੀ ਦੂਰ ਦੂਰ ਤੀਕ

46/ ਸਾਂਝੇ ਸਾਹ ਲੈਂਦਿਆਂ