ਪੰਨਾ:ਸਾਂਝੇ ਸਾਹ ਲੈਂਦਿਆਂ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁੰਡੇ ਨੂੰ ਸੁਪਨਾ ਆਇਆ
ਕਿ ਕੁੜੀ ਨੇ ਪਹਿਨ ਲਿਆ ਸਤਰੰਗੀ ਝੂਲਾ

ਜਾਗ ਗਏ ਨਸ਼ਿਆਏ
ਦਰਿਆ, ਧਰਤੀ ਤੇ ਮੁੰਡਾ

ਇਹੋ ਜਿਹੇ ਹਨ
ਅਮਨਾਂ ਭਰੇ ਦਿਨ

ਘਰ ਨੂੰ ਸੁਪਨਾ ਆਇਆ
ਕਿ ਲਟ ਲਟ ਬਲ ਰਿਹਾ ਹੈ ਉਸਦਾ ਬਦਨ

ਸੜਕ ਨੂੰ ਸੁਪਨਾ ਆਇਆ
ਕਿ ਦੌੜ ਰਹੇ ਉਸ ਦੀ ਛਾਤੀ 'ਤੇ
ਸਹਿਮੇ ਬੇਦਿਸ਼ਾ ਕਾਫ਼ਲੇ

ਕੁੜੀ ਨੂੰ ਸੁਪਨਾ ਆਇਆ
ਕਿ ਗੁੰਮਦਾ ਜਾ ਰਿਹਾ ਮੁੰਡੇ ਦਾ ਚਿਹਰਾ
ਕਾਲੇ ਧੂੰਏਂ ਦੇ ਗੁਬਾਰ 'ਚ

ਜਾਗ ਗਏ ਡਰ ਕੇ
ਘਰ ਸੜਕ ਅਤੇ ਕੁੜੀ

ਸਾਂਝੇ ਸਾਹ ਲੈਂਦਿਆਂ/ 47