ਪੰਨਾ:ਸਾਂਝੇ ਸਾਹ ਲੈਂਦਿਆਂ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹੋ ਜਿਹੇ ਹਨ
ਜੰਗ ਵਾਲੇ ਦਿਨ

ਹਵਾ ਨੂੰ ਸੁਪਨਾ ਆਇਆ
ਕਿ ਘੁਲ ਗਈ ਹੈ ਅਸੰਖ ਫੁੱਲਾਂ ਦੀ
ਮਹਿਕ ਉਸਦੇ ਅੰਦਰ

ਸ਼ਹਿਰ ਨੂੰ ਸੁਪਨਾ ਆਇਆ
ਕਿ ਬੁੱਧ ਮੁੜ ਪਰਤ ਰਿਹਾ ਹੈ ਜੰਗਲ 'ਚੋਂ
ਮਹਾਂ-ਗਿਆਨ ਮਹਾਂ-ਸ਼ਾਂਤੀ ਨੂੰ ਨਾਲ ਲੈ ਕੇ

ਬੱਚੇ ਨੂੰ ਸੁਪਨਾ ਆਇਆ
ਕਿ ਖੇਡ ਰਹੇ ਗਲੀ 'ਚ ਰੰਗ
ਤੇ ਭਰ ਗਿਆ ਅਕਾਸ਼ ਗੁਬਾਰਿਆਂ ਪਤੰਗਾਂ ਨਾਲ

ਜਾਗ ਗਏ ਨਸ਼ਿਆਏ
ਹਵਾ, ਸ਼ਹਿਰ ਅਤੇ ਬੱਚਾ

ਇਹੋ ਜਿਹੇ ਹਨ
ਅਮਨਾਂ ਭਰੇ ਦਿਨ

48/ ਸਾਂਝੇ ਸਾਹ ਲੈਂਦਿਆਂ