ਪੰਨਾ:ਸਾਂਝੇ ਸਾਹ ਲੈਂਦਿਆਂ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ, ਜੰਗ ਅਤੇ ਤਾਰੇ

ਸਵਾਮੀ ਅਕਾਸ਼ ਬੋਧ ਕਹਿੰਦਾ ਹੈ,
"ਨਾਮ ਜਪ, ਧਿਆਨ ਕਰ
ਬੁੱਧ ਦੀ ਸ਼ਰਣ 'ਚ ਜਾ"

ਟੈਲੀਵਿਜ਼ਨ ਵਿਚੋਂ
ਇਕ ਜੰਗ ਪੀੜਤ ਬੱਚਾ
ਆਪਣੀਆਂ ਮਾਸੂਮ ਗੋਲ ਅੱਖਾਂ ਨਾਲ
ਮੇਰੇ ਵੱਲ ਝਾਕਦਾ ਹੈ

ਕੱਲ੍ਹ ਪਤਨੀ ਦੀ
ਮਾਂ ਦੀ ਪਹਿਲੀ ਬਰਸੀ ਹੈ
ਤੇ ਮੇਰੇ ਕੋਲ ਅਫ਼ਸੋਸ ਲਈ
ਸ਼ਬਦ ਨਹੀਂ ਹਨ

ਉਹ ਕੁੜੀ ਨੀਲੀ ਹਰੀ ਸਾੜੀ ਪਹਿਨ ਕੇ
ਨਸ਼ੇ ਬਖੇਰਦੀ ਤੁਰੀ ਆਉਂਦੀ ਹੈ
ਮੈਂ ਈਰਖਾ ਤੇ ਤੌਖਲੇ ਵਿਚ
ਡੁੱਬ ਡੁੱਬ ਜਾਂਦਾ ਹਾਂ

ਸਾਂਝੇ ਸਾਹ ਲੈਂਦਿਆਂ/ 49