ਪੰਨਾ:ਸਾਂਝੇ ਸਾਹ ਲੈਂਦਿਆਂ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੀਸ਼ੇ ਵਿਚੋਂ ਮੇਰਾ ਅੱਧਖੜ ਚਿਹਰਾ
'ਸੰਭਲ ਸੰਭਲ' ਦੀਆਂ ਅਵਾਜ਼ਾਂ
ਮਾਰਦਾ ਹੈ

ਕੋਲ ਪਈ ਕਵਿਤਾ ਦੀ ਕਿਤਾਬ
ਬੇਬਸ ਮੇਰੇ ਵੱਲ ਦੇਖਦੀ ਹੈ

ਰਿਸ਼ਤੇ ਛਿਣ-ਪਲ 'ਚ ਹੀ
ਬਹਾਰ-ਪਤਝੜ
ਫੁੱਲ-ਚੱਟਾਨ
ਅਮ੍ਰਿਤ-ਜ਼ਹਿਰ
ਬਣ ਕੇ ਮੇਰੇ 'ਚੋਂ ਆਰ-ਪਾਰ
ਗੁਜ਼ਰ ਜਾਂਦੇ ਹਨ

ਸੁਪਨੇ ਵਿਚ ਪਹਿਲੇ ਪਹਿਰ
ਸਫ਼ੇਦ ਘੁੱਗੀਆਂ ਦੇ ਝੁੰਡ
ਉਤਰਦੇ ਹਨ

ਅਗਲੇ ਪਹਿਰ ਇਕ ਜਨੂੰਨੀ ਚਿਹਰਾ
ਧਮਕੀਆਂ ਭਰੀਆਂ ਮੁੱਠੀਆਂ ਨਾਲ
ਹਿੰਸਕ ਨਾਅਰੇ ਬੁਲੰਦ ਕਰਦਾ ਹੈ

50/ ਸਾਂਝੇ ਸਾਹ ਲੈਂਦਿਆਂ