ਪੰਨਾ:ਸਾਂਝੇ ਸਾਹ ਲੈਂਦਿਆਂ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੀਜੇ ਪਹਿਰ ਮੈਂ ਚੰਗੇ-ਮਾੜੇ ਦੇ
ਨੈਤਿਕ ਜਾਲ 'ਚੋਂ ਨਿਕਲ ਕੇ
ਮੱਛੀ ਵਾਂਗ ਮੁੜ ਕਾਇਨਾਤ ਦੇ
ਸਾਗਰ ਵਿਚ ਜਾ ਡਿੱਗਦਾ ਹਾਂ

ਚੌਥੇ ਪਹਿਰ
ਤੂੰ ਮੈਨੂੰ ਪਗਡੰਡੀ ਤੋਂ
ਮੁੱਠੀ ਭਰ ਰੇਤ ਵਾਂਗ ਚੁੱਕ ਲੈਂਦੀ ਏਂ
ਅਤੇ ਅਕਾਸ਼ ਗੰਗਾ ਵਿਚ
ਤਾਰਿਆਂ ਦੀ ਧੂੜ ਬਣਾ ਕੇ
ਖਿਲਾਰ ਦਿੰਦੀ ਏਂ ...

ਸਾਂਝੇ ਸਾਹ ਲੈਂਦਿਆਂ/ 51