ਪੰਨਾ:ਸਾਂਝੇ ਸਾਹ ਲੈਂਦਿਆਂ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੀਂਹ ਵਿਚ ਭਿੱਜਦਾ ਬਿਰਖ਼
ਅਸਮਾਨੀ ਪਾਣੀਆਂ 'ਚ
ਤੈਰਦਾ ਪੰਛੀ
ਹਵਾ ਵਾਂਗ
ਚੁਫੇਰੇ ਫੈਲਿਆ ਇਹ ਪਿਆਰ
ਅਤੇ
ਅੱਜ ਦਾ ਇਹ ਦਿਨ
ਸਾਡੇ ਲਈ ਕਾਫ਼ੀ ਹਨ

ਅਸੀਂ
ਦੂਰ ਤਕ ਫੈਲੀਆਂ
ਚਰਾਗਾਹਾਂ ਦੇ
ਸੁਪਨੇ ਵੇਖਾਂਗੇ

ਅਤੇ
ਪੂਰੀ ਧਰਤੀ ਨੂੰ
ਕਿਸੇ ਬੋਧੀ ਚਾਨਣ ਦੀ
ਮਹੀਨ ਚਾਦਰ 'ਚ
ਲਪੇਟ ਦੇਵਾਂਗੇ

ਅਸੀਂ
ਪਿਆਰ ਕਰਾਂਗੇ...

**

80/ ਸਾਂਝੇ ਸਾਹ ਲੈਂਦਿਆਂ