ਪੰਨਾ:ਸਾਂਝੇ ਸਾਹ ਲੈਂਦਿਆਂ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੇਠ ਦਬਾ
ਆਪ ਭਰਮਾਂ ਦੇ ਓਹਲੇ
ਹੋਰ ਵੀ ਉੱਚੇ
ਤਾਣ ਲਏ ਹਨ

ਅਸੀਂ ਆਲ੍ਹਣੇ ਨਹੀਂ
ਤੋਪਾਂ ਦੇ ਸਿਰੇ ਬਣ ਗਏ ਹਾਂ

ਮੌਸਮ
ਬਦਲ ਰਿਹਾ ਹੈ...

ਪਰ ਮੌਸਮ
ਕਿੰਨਾ ਵੀ ਬਦਲੇ...

ਅਸੀਂ ਆਪਣੇ
ਦਿਲ ਦੀ ਆਖ਼ਰੀ ਨੁੱਕਰ 'ਚ
ਉੱਗ ਰਹੀ
ਘਾਹ ਦੀ ਨਿੱਕੀ ਜਿਹੀ ਪੱਤੀ ਤੋਂ
ਮੁਨਕਰ ਨਹੀਂ ਹੋ ਸਕਦੇ

ਮੌਸਮ
ਕਿੰਨਾ ਵੀ ਬਦਲੇ...

ਨਿੱਕੇ ਬਾਲ ਦੀ
ਨਿੱਕੀ ਜਿਹੀ ਮੁੱਠੀ

ਸਾਂਝੇ ਸਾਹ ਲੈਂਦਿਆਂ/ 79