ਪੰਨਾ:ਸਾਂਝੇ ਸਾਹ ਲੈਂਦਿਆਂ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਤਾਂ ਬੰਸਰੀ ਨੂੰ
ਕਿਸੇ ਹਨੇਰੇ ਬਕਸੇ 'ਚ
ਭੁੱਲ ਆਏ ਨੇ...

ਲੋਕਾਂ ਨੂੰ ਤਾਂ
ਚਾਨਣੀ ਦਾ ਵੀ
ਨਾਂਅ ਯਾਦ ਨਹੀਂ ਰਿਹਾ

ਧੁੱਪ ਦੇ ਖ਼ੁਸ਼ਬੂ
ਮਨੁੱਖ ਦੇ ਸਾਹਾਂ ਤੋਂ
ਵਿਦਾ ਹੋ ਰਹੀ ਹੈ

ਅਸੀਂ ਤਾਂ ਦੌੜ ਪਏ ਹਾਂ
ਚੌਰਸ ਧਰਤੀ 'ਤੇ
ਕਾਹਲੀਆਂ ਰੂਹਾਂ ਵਾਂਗ

ਅਸੀਂ ਤਾਂ
ਇਕ ਦੂਜੇ ਨੂੰ ਵੀ
ਚੰਗੇ ਨਹੀਂ ਲਗਦੇ

ਸਾਡੇ ਦਿਲ
ਕਾਰਾਂ ਦੀਆਂ ਟੈਂਕੀਆਂ 'ਚੋਂ
ਜ਼ਹਿਰ ਬਣ ਉੱਡ ਰਹੇ ਹਨ

ਅਸੀਂ ਮੌਤ ਦੇ ਸੱਚ ਨੂੰ
ਪਲਾਟਾਂ ਅਤੇ ਕੋਠੀਆਂ

78/ ਸਾਂਝੇ ਸਾਹ ਲੈਂਦਿਆਂ