ਪੰਨਾ:ਸਾਂਝੇ ਸਾਹ ਲੈਂਦਿਆਂ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੌਸਮ ਬਦਲ ਰਿਹਾ ਹੈ

ਪੰਛੀ ਆਲ੍ਹਣਿਆਂ ਨੂੰ
ਰੰਗ ਵਸਤਾਂ ਨੂੰ
ਕਿਰਤ ਖੇਤਾਂ ਨੂੰ
ਅਲਵਿਦਾ ਕਹਿ ਰਹੇ ਨੇ

ਮੌਸਮ
ਬਦਲ ਰਿਹਾ ਹੈ...

ਹਰੇ ਪਿੰਡ
ਪਥਰੀਲੇ ਸ਼ਹਿਰਾਂ 'ਚ
ਡੁੱਬ ਰਹੇ ਨੇ

ਨੀਲੇ ਅੰਬਰ ਦੀ
ਵਿਸ਼ਾਲ ਛਾਤੀ ਨੂੰ
ਅਸੀਂ ਕੌੜੇ ਧੂੰਏਂ ਨਾਲ
ਛਣਨੀ ਕਰ ਦਿੱਤਾ ਹੈ

ਲੋਕ
ਫੁੱਲਾਂ ਕੋਲੋਂ ਉੱਠ ਕੇ
ਜਾ ਰਹੇ ਨੇ

ਸਾਂਝੇ ਸਾਹ ਲੈਂਦਿਆਂ/ 77