ਪੰਨਾ:ਸਾਂਝੇ ਸਾਹ ਲੈਂਦਿਆਂ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਖ਼ਰੀ ਪਨਾਹ

ਉਹ ਸ਼ਿਕਾਰ ਤੋਂ
ਮੁੜਿਆ ਹੈ
ਉਹ ਉੱਚੀ ਇਮਾਰਤ
ਬਣਾ ਕੇ ਆਇਆ ਹੈ
ਉਹ ਵੱਡੇ ਦਫ਼ਤਰ ’ਚੋਂ
ਵੱਡੇ ਕੰਮ
ਮੁਕਾ ਕੇ ਆਇਆ ਹੈ
ਉਹ ਯੁੱਧ 'ਚੋਂ ਪਰਤਿਆ ਹੈ

ਉਹ ਹੋਰ ਵੀ ਬੜਾ ਕੁਝ
ਕਰਕੇ ਮੁੜਦਾ ਹੈ

ਮੁੜਦਾ ਹੈ
ਉਹ ਇਕ ਆਦਿ-ਪੁਰਸ਼
ਬਾਰ ਬਾਰ
ਇਕ ਆਦਿ-ਨਾਰੀ ਕੋਲ

ਜੇਤੂ ਨੇ ਆਖ਼ਰ
ਸਹਿਜ ਦੀ ਗੋਦੀ 'ਚ
ਸਿਰ ਰੱਖ ਕੇ ਸੌਣਾ ਹੈ...

76/ ਸਾਂਝੇ ਸਾਹ ਲੈਂਦਿਆਂ