ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(ਹਨੇਰੇ 'ਚ ਛੈਣੀ ਨਾਲ ਬੁੱਤ ਤਰਾਸ਼ਣ ਦੀ ਹਲਕੀ-ਹਲਕੀ ਆਵਾਜ਼

ਉਭਰਦੀ ਹੈ। ਰੌਸ਼ਨੀ ਵਧਦੀ ਹੈ। ਮਰਦਾਨਾ ਸਿਰ ਫੜੀ ਬੈਠਾ ਹੈ,

ਰਬਾਬ ਇੱਕ ਪਾਸੇ ਪਈ ਹੈ। ਆਨੰਦ ਬੁੱਤ ਤਰਾਸ਼ਣ 'ਚ ਲੱਗਾ

ਹੋਇਆ ਹੈ। ਉਸ ਵੱਲ ਦੇਖਦਾ ਹੈ ਤੇ ਫੇਰ ਦਰਸ਼ਕਾਂ ਵੱਲ, ਤੇ ਹੌਂਕਾ

ਭਰਦਾ ਹੋਇਆ ਮਰਦਾਨਾ ਉਠਦਾ ਹੈ।)

ਮਰਦਾਨਾ : (ਰਬਾਬ ਤੋਂ ਬਿਨਾ) ਮੈਂ ਇਸ ਨਾਟਕ ਦਾ ਮਰਦਾਨਾ...; ਐਕਟਰ ਤੇ

...ਨਾਟਕਕਾਰ! ਕਥਾ ਉਹਦੀ ਹੈ...ਜੋ ਬੰਦੇ ਅੰਦਰ ਨਿਰਭੈਤਾ ਜਗਾਉਣੀ

ਚਾਹੁੰਦਾ; ਨਿਰਵੈਰਤਾ ਤੇ ਨਿਰਭੈਤਾ ਦੀਆਂ ਤੰਦਾਂ ਤਲਾਸ਼ਦਾ...ਦਿਖਾਉਂਦਾ

ਤੇ ਏਕਮਕਾਰ ਤਾਈਂ ਲੈ ਕੇ ਜਾਂਦਾ। ਜਗ ਜਾਣਦੈ ਸਾਰਾ...(ਉੱਚੀ)

"ਨਾਨਕ ਤਪੇ ਦੀ ਨਿਸ਼ਾਨੀ ਪੱਕੀ ਐ, ਮੀਰ ਜਾ ਰਿਹੈ ਉਸਦੇ ਨਾਲ।

ਤਲਵੰਡੀ ਦਾ ਡੂਮ!"

ਆਨੰਦ : (ਛੈਣੀ-ਹਥੌੜੀ ਰੱਖਦਾ ਮੁੜਦਾ ਹੈ। ਹਾਲੇ ਹੱਥ 'ਚ ਕਾਸਾ ਨਹੀਂ ਹੈ।) ਤੇ

ਮੈਂ ਆਨੰਦ! ਬੁੱਧ ਦਾ ਸ਼ਿਸ਼। ਮਰਦਾਨੇ ਤੋਂ ਦੋ ਹਜ਼ਾਰ ਸਾਲ ਪਹਿਲਾਂ

ਦਾ! ਪਰ ਹਾਂ ਇਸੇ ਨਾਟਕ ਦਾ ਪਾਤਰ। (ਮਰਦਾਨੇ ਵੱਲ ਦੇਖ ਕੇ

ਹਲਕਾ ਜਿਹਾ ਹੱਸਦਾ ਹੈ।)

ਮਰਦਾਨਾ : (ਮਰਦਾਨਾ ਮੁਸਕਰਾਉਂਦਾ ਹੈ ਤੇ ਫੇਰ ਮੁੜ ਦਰਸ਼ਕਾਂ ਨੂੰ ਮੁਖਾਤਬ ਹੁੰਦਾ

ਹੈ) ...ਨਾਟਕਕਾਰ ਦੀ ਮਜਬੂਰੀ...ਏ (ਮੋਢੇ ਉਚਕਾਉਂਦਾ ਹੈ)ਬਾਬੇ

ਨੂੰ...ਦਿਖਾ ਨਹੀਂ ਸਕਦੇ! (ਕੜਕ ਕੇ) ਪਰੰਪਰਾ ਹੈ। ਸਵਾਲ ਨਹੀਂ ਕਰ

ਸਕਦੇ ਉਸਨੂੰ! (ਸੋਚਦਾ ਹੋਇਆ ਮੌਨ) ਫੇਰ ਕੀ ਕਰੀਏ! ਡਰਾ ਦਈਏ

ਸਵਾਲ ਨੂੰ! ਤਾਂ ਫੇਰ ਨਿਰਭੈਤਾ ਦਾ ਕੀ ਬਣੇਗਾ ? (ਅੱਖਾਂ 'ਚ ਚਮਕ)

ਕਿੰਜ ਹੋਵੇਗਾ ਇਹ ਨਾਟਕ ?

11