ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਂ: ਨਖਸਮੀਏ ਪਹਿਲਾਂ ਖਾ ਗਈ ਸਿਰ ਆਪਣਾ, ਹੁਣ ਮੇਰਾ ਢਿੱਡ...।

(ਮਰਦਾਨਾ ਰੁੱਕ ਜਾਂਦਾ ਹੈ। ਬਾਕੀ ਸਭ ਉਵੇਂ ਤੁਰੇ ਨੇ।)

ਮਰਦਾਨਾ: ਰੋਣ ਦੀਆਂ ਕਿੰਨੀਆਂ ਆਵਾਜ਼ਾਂ। ਇੱਕ-ਦੂਏ 'ਚ ਵੱਜਦੀਆਂ...।

ਪਰ ਬਾਬਾ...

(ਮਰਦਾਨਾ ਅੱਗੇ ਵੱਲ ਝਾਕਦਾ ਹੈ। ਬਾਲ ਵਿਧਵਾ ਬੱਚੇ ਨੂੰ ਚੁੱਕਦੀ

ਹੈ, ਮਾਂ ਉਸਨੂੰ ਗਾਲਾਂ ਕੱਢਦੀ ਜਾਂਦੀ ਹੈ। ਬਾਲ ਵਿਧਵਾ ਆਪਣੀ ਮਾਂ ਦੇ


ਨਾਲ ਨਿਕਲ ਜਾਂਦੀ ਹੈ। ਮਰਦਾਨਾ ਸੁੱਖ ਦਾ ਸਾਹ ਲੈਂਦਾ ਹੈ।)

ਮਰਦਾਨਾ: ਡਰ ਲੱਗਿਆ ਰਿਹਾ ਕਿ ਬਾਬਾ ਹੁਣੇ ਕੁਝ ਬੋਲੇਗਾ, ਕਿਤੇ ਸਾਜ਼

ਜਗਾਉਣ ਨੂੰ ਨਾ ਕਹਿ ਦੇਵੇ। ਮੈਥੋਂ ਗਾ ਨੀ ਹੋਣਾ! (ਚੁੱਪੀ) ਅੱਜ ਰਾਤ

...ਸੁਫਨੇ 'ਚ ...ਉਹ ਵੈਸ਼ਵਾਵਾਂ ਦੇ ਮੰਦਰ ਵਾਲਾ...ਅੱਧ-ਬਣਿਆ...ਬੁੱਤ

ਜ਼ਰੂਰ ਆਵੇਗਾ...ਕੁੱਤੇ 'ਤੇ ਬੈਠੀ ਉਡੂੰ-ਉਡੂ ਕਰਦੀ ਘੁੱਗੀ ਦਾ ਬੁੱਤ।

(ਛੈਣੀ-ਹਥੌੜੀ ਨਾਲ ਬੁੱਤ ਤਰਾਸ਼ਣ ਦੀ ਆਵਾਜ਼ ਆਉਂਦੀ ਹੈ।)

ਚੁੱਪੀ!

(ਡੁਸਕਦਾ ਹੋਇਆ ਇੱਕ ਨੌਜਵਾਨ ਸਾਧ ਉਨ੍ਹਾਂ 'ਚ ਸ਼ਾਮਿਲ ਹੁੰਦਾ ਹੈ।

ਸਾਰੇ ਉਸ ਵੱਲ ਦੇਖਦੇ ਹਨ।)

ਸਾਧ: ਕੀ ਹੋਇਆ?

ਦੂਜਾ ਸਾਧ: ਫ਼ਕੀਰ ਹੋ ਕੇ ਰੋਦਾ..

ਨੌਜਵਾਨ ਸਾਧ: (ਤੁਰਦੇ ਤੁਰਦੇ ਨਾਸਾਂ ਪੂੰਝਦਾ ਹੋਇਆ ਮਾਂ ਮਰ ਗਈ।

(ਸਾਧ ਮੰਡਲੀ ਤੇ ਕੋਰਸ ਠਹਾਕੇ ਮਾਰ ਕੇ ਹੱਸਦਾ ਹੈ।)

ਸਾਧ: ਫਿੱਟ ਲਾਹਨਤ!

ਮਰਦਾਨਾ: ਹੱਕ! ਬਾਬਾ ਗਰਜਿਆ!

ਚੁੱਪੀ

ਮਰਦਾਨਾ: ਚੁੱਪ ਵਰਤ ਗਈ: "ਕਾਸਾ ਰਖ ਦੇ...! ਪੁੱਤਰ ਬਣ ਕੇ ਰੋ!"

(ਸਭ ਥਾਂਹ ਓ ਥਾਂਹੀ ਰੁਕ ਜਾਂਦੇ ਹਨ ਤੇ ਆਵਾਜ਼ ਦੀ ਦਿਸ਼ਾ ਵੱਲ ਦੇਖਦੇ

ਹਨ।)

ਮਰਦਾਨਾ: ਸਭ ਨੇ ਸੁਣੀ ਆਵਾਜ਼..., ਜਿਵੇਂ ਬੰਨ ਮਾਰ 'ਤਾ,

40