ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਪੰਡਤ: ਤੂੰ ਮਰਦਾਨਾ ਐਂ ਨਾ! (ਮਰਦਾਨਾ ਰੁੱਕਦਾ ਨਹੀਂ) ਕੁਰੂਖੇਤਰ ਤੋਂ ਮਗਰ

ਲੱਗਾਂ, ਹਰ ਕੋਈ ਤੇਰੀ ਓ ਨਿਸ਼ਾਨੀ ਦਸਦੈ! (ਮਰਦਾਨਾ ਕਾਹਲਾ

ਪਿਆ ਹੈ) ਹਰਿਦੁਆਰ ਜਾ ਰਿਹਾਂ ਮੈਂ...। ਮਰਨੇ ਦੀ ਖਾਤਿਰ...ਸਾਡੇ

ਸਭ ਵੱਡੇ ਵਡੇਰੇ...ਐਂ ਈ (ਸਾਹੋ ਸਾਹੀਂ) ਰੀਤ ਹੈ ਇਹ! ਬਸ ਉਸ ਤੋਂ

ਪਹਿਲੋਂ ਇੱਕ ਵਾਰ...ਨਾਨਕ

(ਮਰਦਾਨਾ ਇਸ਼ਾਰਾ ਕਰਦਾ ਤੇਜੀ ਨਾਲ ਇੱਕ ਦਿਸ਼ਾ 'ਚ ਜਾਂਦਾ ਹੈ।

ਉਸ ਦੇ ਪਿੱਛੇ ਪੋਟਲੀ ਚੁੱਕ ਕੇ ਪੰਡਤ ਭੱਜਦਾ ਹੈ, ਗਧੇ 'ਚ ਉਲਝ ਕੇ

ਡਿੱਗਦਾ ਹੈ ਤੇ ਫੇਰ ਉਠ ਕੇ ਭੱਜਦਾ ਹੈ।)

ਸਾਧ: ਦੀਹਦਾ ਨੀ ਤੈਨੂੰ, ਅਧਰਮੀ, ਪਾਪੀ..., ਨਰਕ 'ਚ ਜਾਏਂਗਾ! (ਯਕੀਨ

ਨਹੀਂ ਆਉਂਦਾ। ਹਰੀ ਓਮ! ਸ਼ਾਸਤਰਾਂ 'ਤੇ ਪੈਰ ਰੱਖ ਕੇ ਜਾਂਦਾ।

(ਸ਼ਾਸਤਰ ਇਕੱਠੇ ਕਰਦਾ ਹੈ।)

ਪੰਡਤ: (ਮੰਚ ਤੋਂ ਬਾਹਰ ਆਵਾਜ਼ਾਂ ਮਾਰਦਾ ਜਾਂਦਾ ਹੈ।) ਮੀਰ ਜੀਓ... ।ਰਤਾ

ਰੁਕੇ...!

ਫ਼ੇਡ ਆਊਟ

44