ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਰਬਾਬ ਵੱਜਦੀ ਹੈ ਤੇ ਮੰਚ ਉੱਤੇ ਰੋਸ਼ਨੀ ਦਾ ਇੱਕ ਸਪਾਟ ਹੌਲੀ ਹੌਲੀ

ਉਸਰਦਾ ਹੈ। ਮਰਦਾਨਾ ਪੋਲੇ ਪੈਰੀਂ ਕੋਲ ਜਾਂਦਾ ਹੈ। ਸਾਰੀ ਸੰਗਤ ਪਿਛੇ

ਆਉਂਦੀ ਹੈ।

ਮਰਦਾਨਾ: (ਮਰਦਾਨਾ ਆਕਾਸ਼ ਵੱਲ ਦੇਖਦਾ ਰੌਸ਼ਨੀ ਦੇ ਘੇਰੇ ਕੋਲ ਜਾ ਕੇ ਖੜਦਾ

ਹੈ ਤੇ ਨੀਝ ਲਾਈ ਆਸਮਾਨ ਵੱਲ ਦੇਖਦੇ ਹੋਏ)... ।ਬਾਬਾ! ਕੋਈ

ਤਰਾਨਾ ਉੱਤਰ ਰਿਹੈ...

(ਮੌਨ!)

ਕੋਰਸ: ਜਿਉਂ ਆਸਮਾਨ ਗੁਣਗੁਣਾਇਆ..."ਕੋਈ ਤਰਾਨਾ ਤੈਥੋਂ ਕਦੇ ਲੁਕਾਇਆ

ਏ ਮੀਤਾ...।

(ਮਰਦਾਨੇ ਦੀਆਂ ਅੱਖਾਂ ਭਰ ਆਉਂਦੀਆਂ ਹਨ। ਉਹ ਰੌਸ਼ਨੀ ਦੇ

ਦਾਇਰੇ ਵੱਲ ਦੇਖਦਾ ਪਲਕਾਂ ਝੁਕਾ ਲੈਂਦਾ ਹੈ। ਨਿਰਤ ਕਰਦੇ ਹੋਏ

ਆਕਾਰ ਮੰਚ 'ਤੇ ਆਉਂਦੇ ਹਨ। ਆਰਤੀ ਸ਼ੁਰੂ ਹੁੰਦੀ ਹੈ।)

ਗਗਨ ਮੈ ਥਾਲ ਰਵੀ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥

ਫ਼ੇਡ ਆਊਟ

64