ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਮੁੜ ਰੌਸ਼ਨੀ ਹੁੰਦੀ ਹੈ ਤਾਂ ਮਰਦਾਨਾ ਇਕੱਲਾ ਬੈਠਾ ਹੈ। ਅੱਖਾਂ 'ਚ

ਹੰਝੂ ਨੇ ਤੇ ਗੋਦੀ 'ਚ ਰਬਾਬ ਪਈ ਹੈ।)

ਮਰਦਾਨਾ: (ਰਬਾਬ ਛੇੜਦਾ ਹੈ। ਨਾਨਕੀ ਨੂੰ ਦੇਖ ਖੜਾ ਹੋ ਜਾਂਦਾ ਹੈ। ਉਹ ਉਸ

ਵੱਲ ਦੇਖਦੀ ਨਹੀਂ। ਉਸਦੇ ਹੱਥਾਂ 'ਚ ਥਾਲ ਦੇਖ ਕੇ ਹੈਰਾਨ ਹੁੰਦਾ

ਹੈ। ਇਹ...ਇੰਨਾ...ਕੁਝ... ਕੀ ਐ ਭੈਣੇ!

ਨਾਨਕੀ: ਮੈਥੋਂ ਕੀ ਪੁੱਛਦੇ...ਓ! (ਜਿਵੇਂ ਜਜ਼ਬਾਤਾਂ ਨੂੰ ਬੰਨ ਮਾਰ ਰਹੀ ਹੋਵੇ) ਇਹ

...ਫੜ੍ਹ ਦਵਾਤ ਤੇ ਏ ਸਿਆਹੀ, ਸੁੱਲਖਣੀ ਨੇ... ਆਪ ਘੋਲੀ ਏ...;

ਕਲਮ ਆਪੇ ਘੜ ਲਈਓ; (ਰੋਣਾ ਰੋਕਦੇ ਹੋਏ ਦੂਜਾ ਥਾਲ ਫੜਾਂਦੀ

ਹੈ।) ਤੇ ਇਹ ਚੋਗੇ...,ਸਰਦੀਆਂ ਦੇ ਵੀ ਵਿੱਚ ਈ ਨੇ, (ਗੌਰ ਨਾਲ

ਦੇਖ ਕੇ) ਲਿੱਸੇ ਨਾ ਹੋ ਕੇ ਆਇਓ! (ਮਰਦਾਨਾ ਅੱਖਾਂ ਭਰ ਆਉਂਦਾ

ਹੈ।)

ਐਵੇਂ ਗਲੇਡੂ ਨਾ ਵਿਖਾ... ਉਹਨੂੰ ਵੇਖ (ਥੋੜਾ ਜਿਹਾ ਪਿੱਛੇ ਵੱਲ

ਝਾਕਦੀ ਹੈ। ਜਿਨ੍ਹੇ ਫੇਰ ਤੁਹਾਡੀਆਂ ਪਿੱਠਾਂ ਵੇਖਣੀਆਂ ...। (ਮਰਦਾਨਾ

ਪਿੱਛੇ ਵੱਲ ਝਾਕਦਾ ਹੈ।)

(ਰਬਾਬ ਵੱਜਦੀ ਹੈ।)

...ਝੱਲੀ ਆਂ ਮੈਂ ਵੀ..., (ਮੱਥਾ ਝਟਕਦੀ ਹੈ) ਮੇਰੇ ਜੋਗੀ ਵੀਰ ਹੱਜ ਨੂੰ

ਚੱਲੇ ਤੇ ਮੈਂ...(ਹੰਝੂ ਪੂੰਝਦੀ ਹੈ।)

ਮਰਦਾਨਾ: (ਹੈਰਾਨ) ਹੱਜ!

ਨਾਨਕੀ: ਤਲਵੰਡੀ ਹੋ ਕੇ ਜਾਇਓ... ਨਹੀਂ...ਯਾਤਰਾ ਪੂਰੀ ਨੀ ਹੋਣੀ! ਹੰਝੂ

ਪੂੰਝਦੀ ਜਾਂਦੀ ਹੈ।)

(ਮਰਦਾਨਾ ਝੋਲਾ ਤਿਆਰ ਕਰਦਾ ਹੈ।)

ਕੋਰਸ: ਜੋ ਰੁਕਿਆ ਨਹੀਂ ਸੀ ਉਹ ਫੇਰ ਤੁਰ ਪਿਆ...

73