ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਕੋਰਸ ਵਾਲੇ ਬਹਾਉਦੀਨ ਤੇ ਅਬਦੁਲ ਵਹਾਬੀ ਦੇ ਖ਼ਾਦਿਮ ਮਰਦਾਨੇ ਨੂੰ

ਘੇਰ ਕੇ ਬੈਠੇ ਹਨ।)

1: ਤੂੰ ਬੁੱਤਾਂ ਅੱਗੇ ਸਿਜਦੇ ਕੀਤੇ ਨਾ... ਕਦੇ ਪੀੜ ਨੀ ਹੋਈ?

ਮਰਦਾਨੇ: ਬਾਬੇ ਨੇ ਦੇਹਾਂ ਵਿਚਲੇ ਬੁੱਤ ਦਿਖਾ ਦਿੱਤੇ ... ਤੇ ਉਨ੍ਹਾਂ ਦੀ ਪੀੜ...

ਬਸ ਉਸ ਦਿਨ ਤੋਂ ਪੀੜ ਦੀ ਹਿੰਮਤ ਨਹੀਂ ਹੋਈ! (ਮੁਸਕਰਾਉਂਦਾ ਹੈ)

ਚੁੱਪੀ!!!

2: (ਜ਼ੋਰ ਦੇ ਕੇ) ਪਰ ਬੁੱਤਾਂ 'ਤੇ ਈਮਾਨ ਤਾਂ ਕੁਫਰ ਈ ਐ ...

(ਮਰਦਾਨਾ ਮੰਚ ਦੇ ਉੱਪਰ ਵਾਲੇ ਪਾਸੇ ਨੂੰ ਪਿਛੇ ਵੱਲ ਦੇਖਦਾ ਜਾਂਦਾ

ਹੈ।)

ਮਰਦਾਨਾ: ਵੇਖੀ ਰਤਾ ਟੋਹ ਕੇ... ਕਿਤੇ ਬੁੱਤ ਈ ਤਾਂ ਨਹੀਂ ਬੋਲਦਾ!

(ਹੱਸਦੇ ਹਨ ਤੇ ਫੇਰ ਇਕਦਮ ਗੰਭੀਰ ਹੋ ਜਾਂਦੇ ਹਨ। ਉਸੇ ਦਿਸ਼ਾ 'ਚ

ਘੁੰਮਦੇ ਹਨ ਜਿਧਰ ਮਰਦਾਨਾ ਦੇਖ ਰਿਹਾ ਹੈ।)

3: (ਵਿਸਮੈ) ਪਰ ਹੱਜ ਤੋਂ ਬਾਅਦ...ਗਾਣਾ!

ਮਰਦਾਨਾ: ... ਐਡੇ ਸਰੂਰ ਨੂੰ...; ਗਾਏ ਬਿਣ... ਸਰਦਾ ਕਿਵੇਂ ...! ਡੱਕਦਾ

ਕੌਣ... ਜੋ ਅੰਦਰ ਉਤਰਿਆ ... ਛਲਕ ਗਿਆ ... ਕਦੇ ਫੁੱਲ ਬਣਦੈ

... ਕਦੇ ਤਾਨ! ...ਤੇ ਮੌਨ ਫੇਰ ਬੱਚ ਜਾਂਦਾ!

1: ਪਰ ਤਾਨ ਤੇ ਮੌਨ ਦਾ ਮੇਲ ਕੀ?

ਮਰਦਾਨਾ: ਕੁੱਜਾ ਦਰਿਆ ਦਾ ਈ ਤਾਂ ਬਣਿਆ! ਗੀਤ ... ਰਾਹ ਵੀ ... ਤੇ

ਮੰਜ਼ਲ ਵੀ!

2: ਫੇਰ ਫਰਕ ਕਿੱਥੇ। ?

ਮਰਦਾਨਾ: ਹੈ ਨਹੀਂ ...। ...ਹੈ ਤੇ ਵਿਖਾ! (ਖੁੱਲ ਕੇ ਹੱਸਦਾ ਹੈ। ਬਾਕੀਆਂ ਦੇ

ਵੀ ਚੇਹਰੇ ਖਿੜਦੇ ਹਨ।)

80