ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਮੁੜ ਰੌਸ਼ਨੀ ਹੁੰਦੀ ਹੈ ਤਾਂ ਕੁਝ ਟੁੱਟੀਆਂ ਹੋਈਆਂ ਮੂਰਤੀਆਂ ਪਈਆਂ।

ਸਰਸਵਤੀ ਦੀ ਇੱਕ ਲਹੂ 'ਚ ਭਿੱਜੀ ਮੂਰਤੀ ਖੜੀ ਹੈ, ਜਿਸਦੀ

ਟੁੱਟੀ ਵੀਣਾ ਇੱਕ ਪਾਸੇ ਨੂੰ ਲਟਕ ਰਹੀ ਹੈ। ਉਹਦੇ ਪੈਰਾਂ 'ਚ ਇੱਕ

ਸੂਫ਼ੀ ਦੀ ਲਾਸ਼ ਪਈ ਏ, ਜਿਸਦੇ ਹੱਥ 'ਚ ਬੰਸਰੀ ਹੈ। ਕੁਝ ਲੋਕ ਇਸ

ਦੁਆਲੇ ਘੇਰਾ ਪਾਈ ਖੜੇ ਨੇ ਤੇ ਸਾਰੀ ਤਬਾਹੀ ਨੂੰ ਦੇਖ ਰਹੇ ਹਨ।)

ਬਜੁਰਗ: ਹੁਣ ਇਸਦਾ ਕੀ ਕਰੀਏ। ਨਾ ਜਲਾ ਸਕਦੇ ਹਾਂ, ਨਾ ਜਲ 'ਚ ਪ੍ਰਵਾਹ

ਸਕਦੇ ਆਂ!

1: ਅਸੀਂ ਤਾਂ ਆਪ ਉੱਜੜੇ ਪਏ ਆਂ, ਸੜਨ ਦਿਓ ਪਿਆ।

3: (ਦਬੀ ਜ਼ਬਾਨ 'ਚ ਹੈ ਤਾਂ ਉਨ੍ਹਾਂ ਦੇ ਨਾਲ ਦਾ ਹੀ ...

ਬਜੁਰਗ: ਤੂੰ ਜ਼ੁਬਾਨ ਬੰਦ ਰੱਖ, ਹਾਲੇ ਤੇਰੀ ਉਮਰ ਨਹੀਂ ...।

1: ਫੇਰ ਬ੍ਰਾਹਮਣਾਂ ਦੇ ਪਿੰਡ 'ਚ ਇੱਕ ਮਲੇਛ ਨੂੰ ਦਫ਼ਨ ਕਰਕੇ ... ਭਿੱਟ

ਦਈਏ ਧਰਤੀ!

(ਸਭ ਲੋਕ ਖਾਮੋਸ਼ ਨੇ। 3 ਬੋਲਣ ਲੱਗਦਾ ਹੈ, ਪਰ ਬਜੁਰਗ ਦੀ ਘੂਰੀ

ਵੇਖ ਚੁੱਪ ਕਰ ਜਾਂਦਾ ਹੈ।)

1: (ਅੰਦਰੋ ਅੰਦਰ ਝੂਰਦਾ ਹੋਇਆ) ਪਹਿਲੋਂ ਈ ਪਤਾ ਨੀ ਕਿਸ ਪਾਪ ਦੀ

ਸਜਾ ਮਿਲੀ...

ਸਮਝ ਨੀ ਆਉਂਦੀ, ਜੇ ਉਨ੍ਹਾਂ ਦੇ ਨਾਲ ਦਾ ਸੀ ਤਾਂ ਉਨ੍ਹਾਂ ਮਾਰਿਆ

ਕਿਉਂ, ਤੇ ਜੇ ਨਾਲਦਾ ਨਹੀਂ ਸੀ ਤਾਂ ਬਾਕੀਆਂ ਵਾਂਗ ਭੱਜਿਆ ਕਿਉਂ

ਨਹੀਂ! ਸਰਸਵਤੀ ਮੂਹਰੇ ਝੂਮਦਾ... ਬਾਂਸਰੀ ਬਜਾਉਂਦਾ ... ਕਦੇ

ਨੱਚਦਾ। ਲੱਗਿਆ ਮੂਰਤੀ ਪਿਘਲ ਜਾਏਗੀ

2: (ਜਿਹੜਾ ਹੁਣ ਤਾਈਂ ਸੂਫੀ ਨੂੰ ਹੀ ਦੇਖ ਰਿਹਾ ਸੀ, ਅਚਾਨਕ ਬੋਲ

ਪੈਂਦਾ ਹੈ। ਉਹੀ ਪਹਿਰਾਵਾ...., ਭਾਸ਼ਾ ਵੀ ਉਹੀ ਬੋਲਦਾ ਸੀ, ਪਰ

87