ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੀ ਘਟਨਾ, ਜਦੋਂ ਮੌਲਵੀ ਇਸ ਦੀ ਹਕੀਕਤ ਤੋਂ ਇਨਕਾਰੀ ਹੋ ਰਿਹਾ ਹੈ ਸ਼ਾਇਦ ਇਸ ਲਈ ਕਿ ਉਹ ਸਰੀਰਕ ਪੱਖੋਂ ਇਸ ਅਨੁਭਵ ਦੀ ਅਵਸਥਾ ਤੋਂ ਲੰਘ ਚੁੱਕਾ ਹੈ। (ਜਾਂ ਕਿ ਉਹ ਜਾਣਦਾ ਹੈ?' ਪਰ ਖਚਰਾ ਹੈ, ਜਿਸ ਲਈ ਉਹ ਹਕੀਕਤ ਮੰਨਣ ਤੋਂ ਇਨਕਾਰੀ ਹੈ? ਇਕ ਪੱਖ ਇਹ ਵੀ ਹੋ ਸਕਦਾ ਹੈ।) ਇਕ ਹੋਰ ਘਟਨਾ ਵਿਚ ਭਾਵਕ ਤੀਖਣਤਾ ਦਾ ਵੇਗ ਗਿਆਨ ਇੰਦਰਿਆਂ ਨੂੰ ਗੁਮਰਾਹ ਕਰ ਕੇ ਸੱਚ ਨੂੰ ਆਪਣੇ ਮੰਤਵ ਅਨੁਸਾਰ ਢਾਲ ਰਿਹਾ ਹੈ। ('ਝਮਾਰੀ' ਤੇ 'ਸੁਨਿਆਰੀ' ਵਿਚ ਨਿਖੇੜ ਕਰਨ ਦੀ ਅਸਮਰਥ। ਭਾਵੇ ਚੇਤੋਨ ਖਚਰੇਪਣ ਦੀ ਸੰਭਾਵਨਾ ਨੂੰ ਇਥੇ ਵੀ ਰੱਦ ਨਹੀਂ ਕੀਤਾ ਜਾਂ ਸਕਦਾ।)

ਇਸ ਤਰ੍ਹਾਂ ਨਾਲ ਕਹਾਣੀ ਦਾ ਸਾਰਾ ਵਸਤੂ ਹਕੀਕਤ ਨੂੰ ਦੇਖਣ, ਪਛਾਨਣ ਅਤੇ ਸਮਝਣ ਦੇ ਪੜਾਵਾਂ ਵਿਚਲੀ ਵਿਥ ਨੂੰ ਨਿਖੇੜਦਾ ਹੈ। ਪਰ ਇਹ ਵਸਤੂ-ਵੰਡ ਹੈ, ਵਿਸ਼ਾ ਨਹੀਂ। ਵਿਸ਼ੇ ਦੇ ਪੱਖੋਂ, ਇਹ ਕਹਾਣੀ ਮਨੁੱਖੀ ਪ੍ਰਕਿਰਤੀ ਵਿਚ ਲੁਕੀ ਚੰਗਿਆਈ ਦੇ ਹੱਕ ਵਿਚ ਇਕ ਨਗ਼ਮਾ ਹੈ। ਅਤੇ ਨਾਇਕ ਜੋ ਇਸ ਨਗ਼ਮੇ ਤੋਂ ਪ੍ਰਭਾਵਤ ਹੁੰਦਾ ਹੋਇਆ ਵੀ ਇਸ ਨੂੰ ਸਮਝ ਨਹੀਂ ਸਕਦਾ ਤਾਂ ਇਸ ਲਈ ਕਿ ਉਹ ਇਸ ਨੂੰ ਸਿਰਫ਼ 'ਮੁਹੱਬਤ' ਦੇ ਸ਼ਬਦਾਂ ਵਿਚ ਹੀ ਨਹੀਂ', 'ਪੈਸੋ' ਦੇ ਅਰਥਾਂ ਵਿਚ ਵੀ ਦੇਖ ਰਿਹਾ ਹੈ।

ਇਥੇ ਹੀ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਦੁੱਗਲ ਦੀਆਂ ਕਹਾਣੀਆਂ ਦੇ ਵਸਤੂ ਦੀ ਪਛਾਣ ਵਿਚ ਉਸ ਦੀ ਕਲਾ ਦੇ ਦੋ ਲੱਛਣਾਂ ਨੂੰ ਧਿਆਨ ਵਿਚ ਰਖਣਾਂ ਚਾਹੀਦਾ ਹੈ। ਇਕ- ਦੁੱਗਲ ਦੇ ਸਿਰਜੇ ਪਾਤਰ-ਬਿੰਬ ਕਦੀ ਵੀ ਇਕਹਿਰੇ ਨਹੀਂ ਹੁੰਦੇ। ਆਪਣੇ ਨਾਂ, ਉਮਰ, ਲਿੰਗ, ਧਰਮ ਆਦਿ ਤੋਂ ਛੁੱਟ ਉਹਨਾਂ ਦੇ ਭਰਮ, ਵਿਸ਼ਵਾਸ਼, ਵਿਰਸਾ, ਸਾਰੇ ਦਾ ਸਾਰਾ ਮਾਹੌਲ-ਪਿਛਲਾ ਵੀ ਤੇ ਹੁਣ ਦਾ ਵੀ, ਉਹਨਾਂ ਦੇ ਬਿੰਬ ਵਿੱਚ ਸਮਾਏ ਹੁੰਦੇ ਹਨ। ਇਸ ਸਭ ਕੁਝ ਵਲ ਲੇਖਕ ਸੰਕੇਤ ਵੀ ਕਰਦਾ ਹੈ, ਪਰ ਬੜਾ ਕੁਝ ਇਹਨਾਂ ਸੰਕੇਤਾਂ ਦੇ ਆਧਾਰ ਉਤੇ ਪਾਠਕ ਨੂੰ ਆਪਣੇ ਅਨੁਭਵ ਵਿਚੋਂ ਪੂਰਨਾ ਪੈਦਾ ਹੈ। ਇਸ ਲਈ ਦੁੱਗਲ ਦੇ ਪਾਤਰ-ਬਿੰਥਾਂ ਵਿਚ ਸਮਾਏ ਸਮਾਜਕ ਅਤੇ ਮਨੋ-ਵਿਗਿਆਨਕ ਬੋਧ ਨੂੰ ਪੂਰੀ ਤਰ੍ਹਾਂ ਉਜਾਗਰ ਕਰਨ ਲਈ ਪਾਠਕ ਦੀ ਰਚਣੋਈ ਸ਼ਮੂਲੀਅਤ ਬੜੀ ਜ਼ਰੂਰੀ ਹੋ ਜਾਂਦੀ ਹੈ। ਕਈ ਵਾਰੀ ਇਹ ਪਾਠਕ ਦੇ ਆਪਣੇ ਅਨੁਭਵ ਦੀ ਡੂੰਘਾਈ ਉਤੇ ਨਿਰਭਰ ਕਰਦਾ ਹੈ ਕਿ ਉਹ ਕਿਸੇ ਪਾਤਰ ਦੇ ਮਨ ਦੀਆਂ ਕਿੰਨੀਆਂ ਕੁ ਪਰਤਾਂ ਖੋਲ੍ਹ ਸਕਦਾ ਹੈ।

ਦੂਜੇ- ਦੁੱਗਲ ਦੀਆਂ ਕਹਾਣੀਆਂ ਦੀ ਬਣਤਰ (ਘਟਨਾ-ਬਿੰਬ ਅਤੇ ਵਿਉਂਤ-ਬਿੰਬ ਆਦਿ) ਉਹਨਾਂ ਦੇ ਵਸਤੂ ਦੀ ਪਛਾਣ ਦੀ ਕੁੰਜੀ ਹੁੰਦੀ ਹੈ।

ਆਪਣੀ ਦੂਜੀ ਗੱਲ ਦੀ ਵਿਆਖਿਆ ਲਈ ਅਸੀਂ ਦੁੱਗਲ ਦੀ ਕਹਾਣੀ ਕੁਲਸੁਮ ਲੋ ਸਕਦੇ ਹਾਂ। ਇਸ ਕਹਾਣੀ ਦੀ ਮੂਲ ਘਟਨਾ ਲਿੰਗ ਦੁਆਲੋ ਘੁੰਮਦੀ ਹੈ। ਅਤੇ ਇਹ ਗੱਲ ਕਹਾਣੀ ਦੇ ਵਸਤੂ ਦੀ ਠੀਕ ਪਛਾਣ ਵਿਚ ਰੁਕਾਵਟ ਬਣ ਜਾਂਦੀ ਹੈ। ਇਹ ਦੁਖਾਂਤ ਦੁੱਗਲ ਦੀਆਂ ਬਹੁਤ ਸਾਰੀਆਂ ਕਹਾਣੀਆਂ ਨਾਲ ਵਾਪਰਦਾ ਹੈ। ਜਿਸ ਚੀਜ਼ ਨੂੰ ਲੇਖਕ ਬੌਧ ਕਰਾਉਣ ਦੇ ਇਕ ਸਾਧਨ ਵਜੋ ਵਰਤ ਰਿਹਾ ਹੈ, ਉਹੀ

92