ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਕਸਰ ਰਚਨਾ ਦੇ ਵਸਤੂ ਦੀ ਪਛਾਣ ਦੇ ਰਾਹ ਵਿਚ ਰੁਕਾਵਟ ਬਣਦਾ ਹੈ।

ਉਪਰੋਕਤ ਕਹਾਣੀ ਦੋ ਥਾਵਾਂ ਉਤੇ ਵਾਪਰ ਰਹੀ ਹੈ: ਇਕ, ਨਾਇਕ ਦੇ ਆਲੇ-ਦੁਆਲੇ, ਸਿੱਧੀ ਉਸ ਨਾਲ, ਦੂਜੇ, ਉਸ ਤੋ ਕੁਝ ਹਟ ਕੇ ਪਰ ਉਸ ਦੀਆਂ ਗ੍ਰਹਿਣ-ਇੰਦਰਿਆਂ ਦੀ ਵਿੱਥ ਦੇ ਅੰਦਰ ਅੰਦਰ, ਜਿਸ ਕਰਕੇ ਉਹ 'ਸਿੱਧੀ' ਘਟਨਾ ਵਿਚ ਲੀਨ ਹੋਇਆ ਹੋਇਆ ਵੀ 'ਕੁਝ ਹਟ ਕੇ ਵਾਪਰ ਰਹੀ' ਘਟਨਾ ਤੋਂ ਚੇਤੌਨ ਰਹਿ ਰਿਹਾ ਹੈ।

ਹੁਣ, ਜੇ ਅਸੀਂ ਲੇਖਕ ਮਗਰ ਚਲੀਏ ਤਾਂ ਸਾਨੂੰ ਕਹਾਣੀ ਦੀ ਸਾਰੀ ਵਸਤੂ ਸਿਰਭਾਰ ਖੜੀ ਦਿਸਦੀ ਹੈ। ਇਸ ਵਿਚ ਕੋਈ ਸ਼ੱਕ ਨਹੀ ਕਿ ਗੱਡੀ ਵਿਚ ਮਿਲੇ ਵਿਅਕਤੀ ਨਾਲ ਨਾਇਕ ਨੇ ਬਚਪਨ ਬਿਤਾਇਆ ਹੈ। ਤਾਂ ਵੀ ਉਹ ਨਾਇਕ ਨੂੰ ਯਾਦ ਦੇ ਪਟ 'ਤੇ ਕਿਤੇ ਦਿਖਾਈ ਨਹੀਂ ਦੇਂਦਾ। ਇਹ ਯਾਦ-ਸ਼ਤਤੀ ਦੀ ਉਕਾਈ ਹੈ, ਜੋ ਕਿ ਨਿਰੋਲ ਸਰੀਰਕ/ਭੌਤਿਕ ਉਕਾਈ ਹੈ। ਇਤਫ਼ਾਕਨ ਉਕਾਈ ਦੇ ਆਧਾਰ ਉਤੇ ਕੋਈ ਵੀ ਸਚਾਈ ਸਿੱਧ ਨਹੀ ਕੀਤੀ ਜਾ ਸਕਦੀ।

ਹਕੀਕਤ ਕੀ ਹੈ? ਸਾਰੀ ਕਹਾਣੀ ਵਿਚ ਬਿਆਨ ਕੀਤਾ ਗਿਆ ਵਸਤੂ ਏਨਾ ਬਲਵਾਨ ਹੈ ਕਿ ਨਾਇਕ ਇਸ ਦੇ ਪ੍ਰਭਾਵ ਹੇਠ ਆਪਣੀ ਹਸਤੀ ਦੀਆਂ ਧੁਰ ਡੂੰਘਾਣਾਂ ਤਕ ਝੂਣਿਆ ਜਾਂਦਾ ਹੈ। ("ਉਹ ਆਦਸ਼ੀ ਜਿਹੜਾ ਸਵੇਰ ਤੋਂ ਮੋਰੀ ਜ਼ਿੰਦਗੀ ਵਿਚ ਇੰਜ ਬੇਤਕੱਲਫ਼ੀ ਨਾਲ ਵੜ ਆਇਆ ਸੀ....ਇਕ ਆਦਮੀ ਜਿਹੜਾ ਕੁਝ ਘੰਟਿਆਂ ਵਿਚ ਮੇਰੇ 'ਤੇ ਇਤਨੀ ਮੁਹੱਬਤ ਤੇ ਇਤਨੇ ਪੈਸੇ ਲੁਟਾ ਕੇ ਚਲਾ ਗਿਆ ਸੀ) ਇਸ ਸ਼ਕਤੀ-ਸ਼ਾਲੀ ਤਜਰਬੇ ਦੇ ਰੂਬਰੂ ਉਸ ਨੂੰ ਉੱਸ ਦਾ ਨਾਂ ਵੀ ਯਾਦ ਨਹੀਂ ਆਉਦਾ, ਉਹ ਉਸ ਨੂੰ 'ਪਛਾਣ ਤਕ ਨਹੀਂ ਸਕਦਾ'। ਇਹ ਅਵਸਥਾ ਉਸ ਲਈ ਇਕ ਭਾਵਕ ਸੰਕਟ ਪੈਦਾ ਕਰ ਰਹੀ ਹੈ ਜਿਸ ਸੰਕਟ ਦੀ ਸਥਿਤੀ ਵਿਚ ਉਹ 'ਪਾਣੀ ਪਾਣੀ ਹੋਂ ਰਿਹਾ ਹੈ, 'ਸ਼ਰਮਿੰਦਗੀ ਨਾਲ ਪਸੀਨਾ-ਪਸੀਨਾਂ ਹੋ ਰਿਹਾ ਹੈ।

ਜਿਵੇਂ ਕਿ ਜ਼ਿੰਦਗੀ ਵਿਚ ਹੁੰਦਾ ਹੈ, ਸੰਕਟ ਵਿਚ ਫਸਿਆ ਮਨੁੱਖ 'ਜੁਝਾਅ' ਵਲ ਤੀਬਰ ਰੁਚੀ ਰਖਦਾ ਹੈ, ਜੇ ਇਹ ਸੁਝਾਅ ਸੌਕਟ ਵਿਚੋਂ ਨਿਕਲਣ ਦਾ ਅਤੇ ਖੁੱਸ ਰਿਹਾ ਸਵੈ-ਵਿਸ਼ਵਾਸ ਬਹਾਲ ਕਰਨ ਦਾ ਯਕੀਨ ਦੁਆ ਰਿਹਾਂ ਹੋਵੇ ਭਾਵੇ ਕਿੰਨਾ ਵੀ ਆਰਜ਼ੀ ਤੌਰ ਉਤੇ ਸਹੀ। ਇਸ ਸਾਧਾਰਨ ਮਨੌ-ਵਿਗਿਆਨਕ ਸਚਾਈ ਨੂੰ ਦੁੱਗਲ ਨੇ ਸਿਰਫ ਇਥੇ ਹੀ ਨਹੀਂ, ਸਗੋ ਕਈ ਕਹਾਣੀਆਂ ਵਿਚ ਸਮੱਸਿਆ ਦੇ ਸਮਾਧਾਨ ਦਾ ਸਾਧਨ ਬਣਾਇਆ ਹੈ। ਅਸਲ ਵਿਚ ਕਹਾਣੀ ਦਾ ਵਸਤਰ ਪਰਾ-ਭੌਤਕ, ਪਰਾਸਰੀਰਕ ਨਿਰਣੇ ਨੂੰ ਸਮਝਣ ਲਈ ਦਲੀਲ ਨਹੀਂ ਬਣਦਾ, ਸਗੋਂ ਨਾਇਕ ਲਈ ਸੰਕਟ ਦੀ ਸਥਿਤੀ ਵਿਚੋਂ ਨਿਕਲਣ ਦਾ ਬਹਾਨਾਂ ਬਣਦਾ ਹੈ, ਆਪਣੇ ਮਕਟ ਤੇ ਸਮਝਣ ਦੀ ਮਰੜੂਰੀ ਤੋ ਲੁਟਕਾਰਾ ਦੁਆ ਕੇ। ਸਾਰੀ ਕਹਾਣੀ ਕਿਸੇ ਪਰਾ-ਭੌਤਕ ਮਸਲ ਨੂੰ ਹਲ ਨਰੀ ਕਰਦੀ ਸਗੋਂ ਮਨੁੱਖਾ ਪ੍ਰਕਿਰਤੀ ਉਤੇ ਵੱਖੋ ਵੱਖਰੇ ਕੌਨਾਂ ਤੇ ਚਾਨਣਾ ਪਾਉਦੀ ਹੈ!

ਕਹਾਣੀ ਦੀ ਖ਼ੂਬਸ਼ੂਰਤੀ ਇਹ ਹੈ ਕਿ ਇਹ ਆਪਣੇ ਵਿਸਥਾਰ ਵਿਚ ਵੀ ਇਸ ਪੱਖੋਂ ਮਨੁੱਖੀ ਅਨੁਭਵ ਦੇ ਵੱਖੋ ਵੱਖਰੇ ਪੱਧਰਾਂ ਉਤੇ ਚਾਨਣ ਪਾਉੱਦੀ ਹੈ। 'ਖੂਖਾਂ ਪੁੱਟਣ'

91