ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਾਂ, ਸਾਨੂੰ ਪੂਰਾ ਹੱਕ ਹੈ। ਆਮ ਕਰ ਕੇ ਰਚਨਾ ਦੀ ਤੁਲਨਾ ਸੰਤਾਨ ਨਾਲ ਕੀਤੀ ਜਾਂਦੀ ਹੈ । ਪਰ ਜ਼ਰੂਰੀ ਨਹੀਂ ਕਿ ਮਾਪੇ ਆਪਣੀ ਸੰਤਾਨ ਬਾਰੇ ਕੋਈ ਸੰਤੁਲਤ ਰਾਏ ਰਖਦੇ ਹੋਣ ।

ਸਾਹਿਤਕ ਕਿਰਤ ਤਾਂ ਬਹੁਤ ਮੂੰਹ-ਜੋਰ ਸੰਤਾਨ ਹੁੰਦੀ ਹੈ । ਅਸੀਂ ਅਕਸਰ ਸਾਹਿਤਕਾਰਾਂ ਨੂੰ ਕਹਿੰਦਿਆਂ ਸੁਣਿਆ ਹੈ ਕਿ ਰਚਨਾ ਦੇ ਅਮਲ ਦੇ ਦੋਰਾਨ ਹੀ ਕੋਈ ਕਿਰਤ ਮੂੰਹ-ਜ਼ੋਰ ਹੋ ਜਾਂਦੀ ਹੈ, ਤੇ ਅੰਤਮ ਰੂਪ ਵਿਚ ਉਹ ਨਹੀਂ ਹੁੰਦਾ ਜਿਸ ਨੂੰ ਧਾਰ ਕੇ ਕੋਈ ਸਾਹਿਤਕਾਰ ਤ੍ਰਿਰਿਆ ਹੁੰਦਾ ਹੈ । ਤੇ ਇਹ ਵੀ ਹੁੰਦਾ ਹੈ ਕਿ ਜਦ ਕਿਸੇ ਸਾਹਿਤਕਾਰ ਨੂੰ ਪੁਛਿਆ ਜਾਂਦਾ ਹੈ ਕਿ ਉਸ ਨੇ ਕਿਸੇ ਰਚਨਾ ਵੇਲੇ ਕਿਸ ਵਿਚਾਰ ਨੂੰ ਮੁੱਖ ਰਖਿਆ ਸੀ, ਤਾਂ ਉਹ ਹਮੇਸ਼ਾਂ ਹੀ ਇਸ ਦਾ ਜਵਾਬ ਨਹੀਂ ਦੇ ਸਕਦਾ। ਨਾਲੇ, ਸੱਚੇ ਰਚਣੇਈ ਸਾਹਿਤਕਾਰ ਦੀ ਕਦੀ ਕਦੀ ਚੇਤਨਤਾ ਧੋਖਾ ਦੇ ਜਾਂਦੀ ਹੈ, ਅੰਤਰ-ਸੂਝ ਸ਼ਾਇਦ ਨਹੀਂ।

ਸਾਹਿਤਕ ਰਚਨਾ ਬਾਰੇ ਉਸ ਦੇ ਲੇਖਕ ਦੀ ਰਾਏ ਕਈ ਰਾਵਾਂ ਵਿਚੋਂ ਇੱਕ ਹੋ ਜਾਂਦੀ ਹੈ, ਪਰ ਫ਼ੈਸਲਾਕੁਨ ਰਾਏ ਨਹੀਂ।

ਆਪਣੇ ਜਨਮ-ਕਾਲ ਤੋਂ ਹੀ ਸਾਹਿਤਕ ਰਚਨਾ ਇਕ ਆਜ਼ਾਦ ਜੀਵਨ ਜਿਉਣ ਲੱਗ ਪੈਂਦੀ ਹੈ ਤੇ ਆਪਣਾ ਮਾਪ ਆਪ ਹੀ ਹੁੰਦੀ ਹੈ । ਤਾਂ ਉਪਰਲੀ ਸਾਰੀ ਬਹਿਸ ਤੋਂ ਵਿਚ ਕੋਈ ਬੁਨਿਆਦੀ ਨੁਕਸ ਹੈ ? ਕਹਾਣੀ ਦੇ ਵਿਸ਼ਲੇਸ਼ਣ ਵਲ ਆਉਣਾ ਅਸੀਂ ਇਹ ਸਿੱਟਾ ਕੱਢ ਲਈਏ ਕਿ ਇਸ ਕਹਾਣੀ ਹੋ ਵੀ ਸਕਦਾ ਹੈ, ਨਹੀਂ ਵੀ। ਫ਼ੈਸਲਾ ਕਰਨ ਲਈ ਪਵੇਗਾ।

ਅਜੋਕੇ ਤਰਕਵਾਦੀ ਤੇ ਵਿਗਿਆਨਕ ਯੁਗ' ਦਾ ਪਾਠਕ ਹੋਣ ਕਰ ਕੇ ਮੈਨੂੰ ਪਹਿਲੀ ਤੇ ਦੂਜੀ ਘਟਨਾ ਦੀ ਹਕੀਕਤ ਦਾ ਪਤਾ ਹੈ। ਇਹ ਵੀ ਪਤਾ ਹੈ ਕਿ ਉਹਨਾਂ ਦੀ ਸਾਂਝ ਕੋਈ ਨਹੀਂ, ਪਹਿਲੀ ‘ਕਰਾਮਾਤ' ਤੇ ਦੂਜੀ 'ਕਰਾਮਾਤ' ਦੇ ਬਣਤਰੀ-ਅੰਸ਼ ਇਕ ਨਹੀਂ, ਤੇ ਇਕ ਨਾਲ ਦੂਜੀ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ 1 ਭਵਿੱਖ ਵਿਚ ਜਾ ਕੇ ਹੋ ਸਕਦਾ ਹੈ ਇਲੈਕਟ੍ਰਾਨਿਕ ਗੱਡੀਆਂ ਬਣਨ ਲੱਗ ਪੈਣ ਜਿਹੜੀਆਂ ਕਿਸੇ ਦੇ ਅੱਗੇ ਆਉਣ ਨਾਲ ਆਪੇ ਰੁਕ ਜਾਣਗੀਆਂ, ਗੱਡੀ ਨੂੰ ਪੰਜਾ ਤਕ ਵੀ ਛੁਹਾਉਣ ਦੀ ਲੋੜ ਨਹੀਂ ਪਵੇਗੀ । ਪਰ ਤਾਂ ਵੀ ਇਸ ਤੋਂ ਪੱਥਰ ਨੂੰ ਰੋਕਣ ਵਾਲੀ ਗੱਲ ਸਿੱਧ ਨਹੀਂ ਹੋਵੇਗੀ। ਚਲਦੀ ਮਸ਼ੀਨ ਵੀ ਹੀ ਹੁੰਦਾ ਹੈ। ਮਨੁੱਖੀ ਚੇਤਨਤਾ ਦਾ ਪਸਾਰ ਹੀ ਹੁੰਦੀ ਹੈ, ਪਰ ਰਿੜ੍ਹਦਾ ਪੱਥਰ ਵੀ ਜੜ੍ਹ-ਰੂਪ ਅਜੋਕੇ ਤਰਕਵਾਦੀ ਤੇ ਵਿਗਿਆਨਕ ਯੁਗ' ਦਾ ਪਾਠਕ ਹੋਣ ਕਰ ਕੇ ਮੈਨੂੰ ਕਹਾਣੀ ਵਿਚਲੇ ਬਾਲ ਦੀ ਬੌਧਿਕ ਪੱਧਰ ਦਾ ਵੀ ਪਤਾ ਹੈ, ਤੇ ਮੈਂ ਆਪਣੀ ਬੌਧਿਕ ਪੱਧਰ ਨੂੰ ਉਸ ਦੀ ਬੌਧਿਕ ਪੱਧਰ ਨਾਲ ਸਾਵੀਂ ਨਹੀਂ ਲਿਆ ਸਕਦਾ, ਕਿ ਜੇ ਉਹ ਕੋਈ ਗੱਲ ਮੰਨ ਜਾਵੇ ਤਾਂ ਮੈਂ ਵੀ ਮੰਨ ਜਾਵਾਂ ।

ਫਿਰ, ਕਹਾਣੀ ਦਾ ਮੁੱਖ ਪਾਤਰ ਨਾ ਗੁਰੂ ਨਾਨਕ ਹੈ, ਨਾ ਉਹ ਮਹਾਨ ਵਿਅਕਤੀ ਜਿਹੜੇ ਆਪਣੀ ਜਾਨ ਉਤੇ ਖੇਡ ਜਾਂਦੇ ਹਨ, ਸਗੋਂ ਇਕ ਬਾਲ ਹੈ। ਤੇ ਕਹਾਣੀ ਵਿਚ ਮੁੱਖ ਘਟਨਾ ਨਾ ਪਹਾੜ ਨੂੰ ਰੋਕਣਾ ਹੈ, ਨਾ ਗੱਡੀ ਨੂੰ ਰੋਕਣਾ, ਸਗੋਂ ਬੁੱਧੀ ਦਾ ਇਕ ਗੱਲ ਮੰਨ ਜਾਣਾ ਹੈ, ਜਿਸ ਉਤੇ ਪਹਿਲਾਂ ਉਹ ਸਿਰ ਮਾਰ ਇਕ ਛੋਟੀ ਜਿਹੀ ਦੇਂਦੀ ਸੀ। 101