ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਬਹੁਤ ਲੋੜ ਹੈ।

ਭਾਰਤ ਵਿਚ ਲੇਖਕਾਂ ਦਾ ਕੋਈ ਸੰਗਠਨ ਕਾਇਮ ਕਰਨ ਦਾ ਵਿਚਾਰ ਇਸ ਸਦੀ ਦੇ ਦੂਜੇ ਦਹਾਕੇ ਦੇ ਅੰਤ ਅ2 ਤੀਜੇ ਦਹਾਕੇ ਦੇ ਸ਼ੁਰੂ ਤੋਂ ਬਹੁਤ ਸਾਰੇ ਸਿਰਕੱਢ ਲੇਖਕਾਂ ਦੇ ਮਨਾਂ ਵਿਚ ਪੈਦਾ ਹੋ ਰਿਹਾ ਸੀ। ਉਹਨਾਂ ਦਾ ਮਕਸਦ ਇਹ ਸੀ ਕਿ ਲੇਖਕਾਂ ਨੂੰ ਐਸੇ ਪਲੈਟਫਾਰਮ ਉਤੇ ਲਿਆਂਦਾ ਜਾਏ, ਜਿਥੇ ਉਹ ਸੰਗਠਿਤ ਰੂਪ ਵਿਚ ਆਪਣੇ ਹੱਕਾਂ ਦੀ ਰਾਖੀ ਕਰ ਸਕਣ, ਪ੍ਰਕਾਸ਼ਕਾਂ ਵਲੋਂ ਹੁੰਦੇ ਸ਼ੋਸ਼ਣ ਦਾ ਮੁਕਾਬਲਾ ਕਰ ਸਕਣ, ਸਮਾਜ ਕਲਿਆਣ ਅਤੇ ਆਜ਼ਾਦੀ ਲਈ ਲੜਾਈ ਵਿਚ ਮਿਲ ਕੇ ਹਿੱਸਾ ਪਾ ਸਕਣ। ਸੋਵੀਅਤ ਇਨਕਲਾਬ ਦੇ ਅਸਰ ਹੇਠ ਮੁਨਸ਼ੀ ਪ੍ਰੇਮ ਚੰਦ ਇਸ ਤਰ੍ਹਾਂ ਦੀ ਰੁਚੀ ਰਖਣ ਵਾਲੇ ਲੇਖਕਾਂ ਵਿਚ ਸਭ ਤੋਂ ਅੱਗੇ ਸੀ।

ਪੰਜਾਬੀ ਵਿਚ ਵੀ ਦੂਜੇ ਤੇ ਤੀਜੇ ਦਹਾਕੇ ਵਿਚ ਇਸ ਤਰ੍ਹਾਂ ਦੇ ਯਤਨੇ ਹੋਏ, ਜਦੋਂ ਸਭ ਧਰਮਾਂ ਨਾਲ ਸੰਬੰਧਿਤ ਪੰਜਾਬੀ ਲੇਖਕਾਂ ਨੇ ਇਕੱਠਿਆਂ ਹੋ ਕੇ ਪੰਜਾਬ ਤੇ ਪੰਜਾਬੀ ਦੀ ਸੇਵਾ ਦਾ ਬੀੜਾ ਚਕਿਆ। ਐਲਾਨੀਆਂ ਤੌਰ ਉਤੇ ਨਾ ਸਹੀ, ਪਰ ਮਕਸਦ ਉਦੋਂ ਵੀ ਆਜ਼ਾਦੀ ਦੀ ਲੜਾਈ ਨੂੰ ਸਾਂਝ ਦਾ ਠੁੰਮਣਾ ਦੇਣਾ ਹੀ ਸੀ, ਕਿਉਂਕਿ ਇਸ ਨੂੰ ਮਜ੍ਹਬੀ ਫੁੱਟ ਦੀ ਢਾਹ ਪੂਰੇ ਜ਼ੋਰਾਂ ਨਾਲ ਲੱਗ ਰਹੀ ਸੀ ਅਤੇ ਲੇਖਕ ਇਸ ਨੂੰ ਮਹਿਸੂਸ ਦੇ ਸਨ। ਚੌਥੇ ਦਹਾਕੇ ਦੇ ਸ਼ੁਰੂ ਵਿਚ, 'ਪ੍ਰੀਤ ਲੜੀ' ਦੇ ਨਿਕਲਦਿਆਂ ਸਾਰ ਹੀ ਇਸ ਦਾ ਪੰਜਾਬੀ ਲੇਖਕਾਂ ਦਾ ਧੁਰਾ ਬਣ ਜਾਣਾ, ਇਸੇ ਗੱਲ ਦਾ ਸੂਚਕ ਸੀ ਕਿ ਲੇਖਕ ਅਤੇ ਬੁੱਧੀਜੀਵੀ ਅਚੇਤ ਜਾਂ ਸੁਚੇਤ ਕਿਸੇ ਪਲੈਟਫਾਰਮ ਦੀ ਢ੍ਰੰਡ ਵਿਚ ਸਨ, ਜਿਥੇ ਉਹ ਮਿਲ ਕੇ ਬੈਠ ਸਕਣ, ਆਪਣੇ ਮਸਲੇ ਵਿਚਾਰ ਸਕਣ, ਸਮਾਜ ਵਿਚ ਵਧ ਰਹੇ ਘੁਟਣ ਦੇ ਮਾਹੌਲ ਨੂੰ ਖ਼ਤਮ ਕਰਨ ਦੇ ਉਪਰਾਲੇ ਸੋਚ ਸਕਣ।

ਇਸ ਤਰਾਂ ਦੇ ਕੌਮੀ ਹਾਲਾਤ ਦੇ ਪਿਛੋਕੜ ਵਿਚ ਕੌਮਾਂਤਰੀ ਪਿੜ ਵਿਚ ਵਾਪਰਦੀਆਂ ਘਟਨਾਵਾਂ ਨਾਵਾਂ ਨੇ ਰਾਹ-ਦਿਖਾਵੇ ਦਾ ਕੰਮ ਕੀਤਾ, ਜਦੋਂ ਫਾਸ਼ੀ ਹਮਲੇ ਅਤੇ ਸਾਹਮਣੇ ਦਿੱਸ ਰਹੀ ਜੰਗ ਦਾ ਮੁਕਾਬਲਾ ਕਰਨ ਲਈ ਯੂਰਪੀ ਮਹਾਂਦੀਪ ਦੇ ਲੇਖਕ ਇਕੱਠੇ ਹੋ ਗਏ। ਉਹਨਾਂ ਦਾ ਪਹਿਲਾ ਨਾਅਰਾ ਮਨੁੱਖੀ ਸਭਿਆਚਾਰ ਦੀ ਰਾਖੀ ਕਰਨਾ ਸੀ, ਜਿਸ ਨੂੰ ਨਸ਼ਟ ਕਰਨ ਦਾ ਖ਼ਤਰਾ ਫਾਸ਼ਿਜ਼ਮ ਖੜਾ ਕਰ ਰਿਹਾ ਸੀ। ਇਸ ਕੰਮ ਵਿਚ ਸਾਰੀ ਦੁਨੀਆਂ ਦੇ ਲੇਖਕਾਂ ਨੂੰ ਹੀ ਨਹੀਂ, ਸਗੋਂ ਸਾਰੇ ਲੋਕਾਂ ਨੂੰ ਆਪਣੇ ਨਾਲ ਲੈਣਾ ਸੀ। ਸਾਮਰਾਜੀ ਅਤੇ ਬਸਤੀਵਾਦੀ ਲੁੱਟ ਦੇ ਖਿਲਾਫ ਲੋਕਾਂ ਵਿਚ ਜਾਗ੍ਰਿਤੀ ਲਿਆਉਣਾ, ਲੋਕਾਂ ਨੂੰ ਸਿੱਥਲਤਾ ਦੀ ਹਾਲਤ ਅਤੇ ਅਨ੍ਹੇਰੇ ਵਿਚੋਂ ਕੱਢ ਕੇ ਸਮਾਜਕ ਕਲਿਆਣ ਲਈ ਹਰਕਤ ਵਿੱਚ ਲਿਆਉਣਾ, ਉਹਨਾਂ ਦੀ ਤਰੱਕੀ ਨੂੰ ਜਕੜੀ ਬੈਠੀ ਹਰ ਅਵਸਥਾ ਦੇ ਖ਼ਿਲਾਫ ਘੋਲ ਕਰਨਾ - ਇਸ ਤਰ੍ਹਾਂ ਦੇ ਟੀਚੇ ਇਸ ਜਥੇਬੰਦੀ ਨੇ ਸਾਹਮਣੇ ਰਖੇ।

ਭਾਰਤ ਵਿਚ ਮੁਨਸ਼ੀ ਪ੍ਰੇਮ ਚੰਦ ਅਤੇ ਉਹਨਾਂ ਦੇ ਸਾਥੀਆਂ ਨੂੰ ਇੰਜ ਲੱਗਾ ਕਿ ਜਿਸ ਪਲੈਟਫ਼ਾਰਮ ਦੀ ਢੂੰਡ ਵਿਚ ਉਹ ਸਨ, ਉਹ ਉਨ੍ਹਾਂ ਨੂੰ ਮਿਲ ਗਿਆ ਹੈ। ਹੁਣ ਲੋੜ ਸਾਹਿਤਕਾਰਾਂ ਨੂੰ ਅਤੇ ਸਾਹਿਤ ਪੜ੍ਹਨ ਵਾਲਿਆਂ ਨੂੰ ਇਸ ਪਲੈਟਫ਼ਾਰਮ ਉਤੇ

29