ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

8

ਪਰ ਨਿੱਕੀ ਕਹਾਣੀ ਦੇ ਇਤਿਹਾਸ ਵਿਚ ਹਰ ਵਖਰੇ ਵਖਰੇ ਕਹਾਣੀਕਾਰ ਦਾ ਥਾਂ ਨਿਸਚਿਤ ਕਰਨ ਦੀ ਸਮੱਸਿਆ ਫਿਰ ਵੀ ਰਹਿ ਜਾਏਗੀ : ਇਹ ਮਸਲਾ ਗੰਭੀਰ ਇਸ ਕਰਕੇ ਵੀ ਹੈ ਕਿ ਇਤਿਹਾਸਕਾਰ ਤੇ ਕਹਾਣੀਕਾਰ ਵਿਚਕਾਰ ਸਮੇਂ ਦੀ ਵਿੱਥ ਨਹੀਂ । ਆਸ ਕੀਤੀ ਜਾਏਗੀ ਕਿ ਇਤਿਹਾਸਕਾਰ ਵਿਚ ਤੈਥਾਲਿਕ ਦ੍ਰਿਸ਼ਟੀ ਹੋਵੇ, ਜਾਂ ਸਮੇਂ ਤੋਂ ਉੱਚਾ ਉਠ ਸਕਣ ਦੀ ਸਮਰੱਥਾ!

ਤਾਂ ਵੀ, ਦੂਜੇ ਸਾਹਿਤ-ਰੂਪਾਂ ਅਤੇ ਨਿੱਕੀ ਕਹਾਣੀ ਦੇ ਖੇਤਰ ਵਿਚ ਥਾਂ ਨਿਸਚਿਤ ਕਰਨ ਦੇ ਮਾਪਾਂ ਵਿਚ ਫ਼ਰਕ ਪ੍ਰਤੱਖ ਹੀ ਨਜ਼ਰ ਆ ਜਾਂਦੇ ਹਨ । ਉਦਾਹਰਣ ਵਜੋਂ, ਕਹਾਣੀ ਦੇ ਖੇਤਰ ਵਿਚ ਮਾਤਰਾ ਦਾ ਆਪਣਾ ਸਥਾਨ ਹੈ । ਕੋਈ ਇਕ ਨਾਵਲ ਲਿਖ ਕੇ, ਜਾਂ ਇਕ ਨਾਟਕ ਲਿਖ ਕੇ ਆਪਣੇ ਸਾਹਿਤ-ਰੂਪ ਦੇ ਇਤਿਹਾਸ ਵਿਚ ਸ਼ਾਇਦ ਥਾਂ ਪ੍ਰਾਪਤ ਕਰ ਲਵੇ, ਪਰ ਨਿੱਕੀ ਕਹਾਣੀ ਜਾਂ ਕਹਾਣੀਆਂ ਦੀ ਇਕ ਕਿਤਾਬ ਲਿਖਣਾ ਇਤਿਹਾਸ ਵਿਚ ਆਪਣਾ ਨਾਂ ਦੇਣ ਲਈ ਕਾਫ਼ੀ ਨਹੀਂ । ਇਸ ਗੱਲੋਂ ਨਿੱਕੀ ਕਹਾਣੀ ਕਵਿਤਾ ਨਾਲ ਸਾਂਝ ਰਖਦੀ ਹੈ । ਇਸੇ ਤਰ੍ਹਾਂ ਕਹਾਣੀਕਾਰ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਪੱਤਰਕਾਰ ਵਾਂਗ ਘਟਨਾਵਾਂ ਉਪਰ ਟਿੱਪਣੀ ਤਾਂ ਕਰੇ, ਪਰ ਨਾਲ ਕਲਾਂ ਦਾ ਪੱਲ ਵੀ ਨਾ ਛੱਡੇ, ਅਤੇ ਇਸ ਟਿੱਪਣੀ ਵਿਚ ਨਿਰੋਲ ਵਕਤੀ ਝਮੇਲਿਆਂ ਵਿਚ ਗਲਤਾਨ ਨਾ ਹੋਵੇ, ਸਗੋਂ ਦਾਰਸ਼ਨਿਕ ਪੱਧਰ ਉਤੇ ਉੱਚਾ ਉੱਠਣ ਦਾ ਯਤਨ ਕਰੇ । ਇਸ ਤਰ੍ਹਾਂ ਨਾਲ ਨਿਰੋਲ ਰੂਪਕ ਪੱਖ ਤੋਂ ਇਲਾਵਾ ਕੁਝ ਮਾਪ ਲੱਭਣੇ ਅਤੇ ਨਿਸ਼ਚਿਤ ਕਰਨੇ ਜ਼ਰੂਰੀ ਹੋ ਜਾਂਦੇ ਹਨ, ਜਿਹੜੇ ਨਿੱਕੀ ਕਹਾਣੀ ਦੇ ਇਤਿਹਾਸ ਵਿਚ ਕਹਾਣੀਕਾਰ ਦਾ ਥਾਂ ਨਿਸ਼ਚਿਤ ਕਰਨ ਵਿਚ ਸਹਾਇਕ ਦਾ ਕੰਮ ਕਰਨ ।

ਸੰਕੀਰਣ ਵਿਸ਼ੇਸ਼ਗਤਾ ਵਿਗਿਆਨਕ ਵਿਕਾਸ ਦੀ ਰੁੱਚੀ ਹੈ, ਸਾਹਿਤਕ ਕੀਮਤ ਵਜੋਂ ਇਸ ਨੂੰ ਉੱਚਾ ਦਰਜਾ ਨਹੀਂ ਦਿੱਤਾ ਜਾ ਸਕਦਾ । ਸਾਹਿਤਕਾਰ ਭਾਵੇਂ ਨਿੱਕੇ ਰੂਪ ਵੀ ਕਿਉਂ ਨਾ ਲਿਖਦਾ ਹੋਵੇ, ਜ਼ਿੰਦਗੀ ਦੇ ਅਮਲਾਂ ਦੀ ਡੂੰਘੀ ਸੂਝ, ਵਿਸ਼ੇ ਵਸਤੂ ਦੀ ਵਿਸ਼ਾਲਤਾ ਅਤੇ ਭਿੰਨਤਾ, ਕਲਾ ਵਿਚ ਨਿਪੁੰਣਤਾ ਦਾ ਸਬੂਤ ਅਤੇ ਇਸ ਦਾ ਦੁਹਰਾਅ ਉਸ ਨੂੰ ਨਿਸਚੇ ਹੀ ਉਚੇਰੀ ਪੱਧਰ ਉਤੇ ਲੈ ਜਾਣਗੇ । ਅਤੇ ਨਿੱਕੀ ਕਹਾਣੀ ਵਿਚ ਇਹ ਇਕ ਕਹਾਣੀ ਜਾਂ ਇਕ ਕਿਤਾਬ ਵਿਚ ਲਿਆ ਸਕਣਾ ਜਾਂ ਆ ਜਾਣਾ ਅਸੰਭਵ ਹੈ।

9

ਕਵਿਤਾ ਅਤੇ ਪੱਤਰਕਾਰੀ ਵਲ ਉਪਰੋਕਤ ਹਵਾਲੇ ਤੋਂ ਇਕ ਗੱਲ ਹੋਰ ਉਘੜਦੀ ਹੈ ਕਿ ਨਿੱਕੀ ਕਹਾਣੀ ਆਪਣੇ ਆਕਾਰ ਦੀ ਸੀਮਾ ਨੂੰ ਸਵੀਕਾਰ ਕਰਦੀ ਹੋਈ ਵੀ ਆਪਣੇ ਕਰਮ-ਖੇਤਰ ਨੂੰ ਸੀਮਤ ਕਰਨ ਲਈ ਕਦੀ ਵੀ ਤਿਆਰ ਨਹੀਂ ਹੋਈ । ਇਹ ਕਵਿਤਾ, ਨਾਟਕ, ਪੱਤਰਕਾਰੀ, ਇਤਿਹਾਸ, ਨਿਬੰਧ, ਜੀਵਨੀ, ਰੀਪੋਰਤਾਜ ਆਦਿ ਵਰਗੇ ਖੇਤਰਾਂ

49