ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀ ਸਗੋਂ ਉਹਨਾਂ ਹਕੀਕਤਾਂ ਦਾ ਇਸ ਚੌਖਟੇ ਵਿਚ ਸਮਾਉਣਾ ਜਾਂ ਨਾਂ ਸਮਾਉਣਾ ਸਾਡੇ ਲਈ ਮਹੱਤਵਪੂਰਨ ਬਣ ਜਾਂਦਾ ਹੈ।

ਦੁੱਗਲ ਦੀ ਸਮੁੱਚੀ ਰਚਨਾ ਦਾ ਮੁਖ ਸੰਦੇਸ਼ ਹਰ ਤਰ੍ਹਾਂ ਦੀ ਭਰਮ-ਚੇਤਨਾਂ ਤੋਂ ਚੌਕਸ ਕਰਾਉਣਾ ਹੈ। ਅਤੇ ਇਹ ਚੌਕਸੀ ਵਰਤਦਿਆਂ ਵੀ ਮਨੁੱਖੀ ਭਲਾਈ ਅਤੇ ਬਿਹਤਰੀ ਦਾ ਪੱਲਾ ਨਾ ਛੱਡਣਾ, ਸਗੋਂ ਇਹਨਾਂ ਦੋ ਰਾਹ ਵਿਚ ਖੜੌਤੀਆਂ ਸਮਾਜਕ ਹਾਲਤਾਂ ਨੂੰ ਬੇਨਕਬ ਕਰਨਾ ਉਹ ਨਿਸ਼ਾਨਾ ਹੈ, ਜਿਸ ਵਲ ਉਸ ਦੀਆਂ ਰਚਨਾਵਾਂ ਭਾਰੀ ਬਹੁਗਿਣਤੀ ਵਿਚ ਸੰਧੀਆਂ ਦਿਸਦੀਆਂ ਹਨ। ਮੈ ਇਹ ਨਹੀਂ ਕਹਿੰਦਾ ਕਿ ਜੇ ਚਿੰਤਕ ਦੇ ਤੋਰ ਉਤੇ ਦੁੱਗਲ ਨੂੰ ਲਿਆ ਜਾਏ ਤਾਂ ਉਹ ਕਿਸੇ ਵੀ ਭਰਮ-ਚੇਤਨਾਂ ਤੋ ਉਪਜਦੀਆਂ-ਵਿਰੋਧਤਾਈਆਂ ਤੋ ਮੁਕਤ ਦਿੱਸੇਗਾ। ਪਰ ਉਸ ਦੀਆਂ ਵਿਰੋਧਤਾਈਆਂ ਨੂੰ ਵੀ ਉਸੇ ਦੇ ਸੰਦਰਭ ਵਿਚ ਹੀ ਪਛਾਨਣਾ ਅਤੇ ਵਿਆਪਕ ਯਥਾਰਥਕ ਦੇ ਵਿਸ਼ਲੇਸ਼ਣ ਨੂੰ ਆਪਣੀ ਧਿਰ ਬਣਾਉਣਾ ਜ਼ਰੂਰੀ ਹੈ, ਜਿਸ ਯਥਾਰਥ ਨੂੰ ਉਹ ਪੇਸ਼ ਕਰ ਰਿਹਾ ਹੁੰਦਾ ਹੈ, ਜਾਂ ਜਿਸ ਉੱਤੋਂ ਉਹ ਟਿੱਪਣੀ ਕਰ ਰਿਹਾ ਹੁੰਦਾ ਹੈ। ਉਸ ਨੂੰ ਅਸੀਂ ਇਹ ਕਹਿ ਕੇ ਨਹੀਂ ਮਨਾ ਸਕਦੇ ਕਿ, ਦੇਖ ਤੇਰੀ ਰਚਨਾ ਫ਼ਲਾਂ ਫ਼ਾਰਮੂਲੋ ਉਤੇ ਪੂਰੀ ਨਹੀਂ ਉਤਰਦੀ। ਵੈਸੇ ਤਾਂ ਇੰਝ ਕਹਿ ਕੇ ਸਾਨੂੰ ਕਿਸੇ ਵੀ ਰਚਣੇਈ ਲੋਖਕ ਦੀ ਤੌਹੀਣ ਨਹੀਂ ਕਰਨੀ ਚਾਹੀਦੀ।

ਦੁੱਗਲ ਦੀ ਕੋਈ ਐਸੀ ਲਿਖਤ ਮੇਰੇ ਹੱਥ ਨਹੀ ਲਗ ਸਕੀ, ਜਿਸ ਦਾ ਸਾਡੇ ਆਲੋਚਕ ਅਕਸਰ ਜ਼ਿਕਰ ਕਰਦੇ ਹਨ, ਅਤੇ ਜਿਸ ਵਿਚ ਉਸ ਨੇ ਕਲਾ-ਕਲਾ ਲਈ ਦਾ ਨਾਅਰਾ ਬਲੰਦ ਕੀਤਾ ਹੋਵੇ । ਪਰ ਜੇਂ ਹੱਥ ਲੱਗ ਵੀ ਜਾਂਦੀ ਤਾਂ ਕੋਈ ਫ਼ਰਕ ਨਹੀ” ਸੀ ਪੈਣਾ, ਕਿਉਂਕਿ ਇਸ ਨਾਲ ਵਿਆਪਕ ਸੰਤਾਪ ਨੂੰ ਪੌਸ਼ ਕਰ ਕੇ ਡੂੰਘੀ ਤਰ੍ਹਾਂ ਹਿਲੂਣਾ ਦੇਣ ਵਾਲੀਆਂ ਉਸ ਦੀਆਂ ਉਸ ਸਮੇ ਦੀਆਂ ਲਿਖਤਾਂ ਔਂਤਰੀ, ਪੁੰਜ ਗ੍ਹੀਟੜਾ, ਪੁਣਛ ਦੇ ਪੁੱਤਰ ਆਦਿ ਨੂੰ ਨਫ਼ੀ ਨਹੀਂ ਸੀ ਕੀਤਾ ਜਾਂ ਸਕਦਾ । ਮਜ਼ਹਬ ਤੋਂ ਪੈਦਾ ਹੁੰਦੀਆਂ ਖ਼ਰਾਬੀਆਂ ਨੂੰ ਉਸ ਨੇ ਬੇਦਰੇਗੀ ਨਾਲ ਨੰਗਿਆਂ ਕੀਤਾ ਹੈ । ਰੱਥ ਬਾਰੇ ਉਹ ਫ਼ਿਕਰਮੰਦ ਜ਼ਰੂਰ ਹੈ । ਪਰ ਉਥੇ ਵੀ ਉਸ ਦੀਆਂ ਲਿਖਤਾਂ ਰੱਬ ਦੀ ਹੋਂਦ ਦੀਆਂ ਹਾਲਤਾਂ ਦੇ ਸਮਾਂਜ-ਵਿਗਿਆਨ ਵਿਸ਼ਲੇਸ਼ਣ ਵਿਚ ਵਧੇਰੇ ਸਹਾਈ ਹੋ ਸਕਦੀਆਂ ਹਨ ਗਲਤ ਕਿਸਮ ਦੇ ਟਰੇਡ ਯੂਨੀਅਨਿਜ਼ਮ ਨੂੰ ਵੀ, ਖ਼ਾਸ ਕਰ ਕੈ ਜਿਸ ਦਾ ਮਜ਼ਦੂਰਾਂ ਅਤੇ ਪ੍ਰੋਲਤਾਰੀਆਂ ਨਾਲ ਦੂਰ ਦਾ ਵੀ ਵਾਸਤਾ ਨਹੀਂ, ਉਸ ਨੇ ਆਪਣੀ ਰਚਨਾ ਦਾ ਵਿਸ਼ਾ ਬਣਾਇਆ ਹੈ । ਖੱਬੀ ਤੋਂ ਖੱਬੀ ਸਿਆਸਤ ਸਾਨੂੰ ਜਿਸ ਬੰਦ ਗਲੀ ਵਿਚ ਲੈ ਜਾਂਦੀ ਹੈ, ਇਸ ਦਾ ਜ਼ਿਕਰ ਵੀ ਉਸ ਨੇ ਕੀਤਾ ਹੈ । ਔਰਤ ਦੀ ਆਜ਼ਾਦੀ ਬਾਰੇ ਪੱਛਮ ਦੇ ਅਸਰ ਹੇਠ ਫੈਲ ਰਹੇ ਭਰਮ-ਚਿੰਤਨ ਉਤੇ ਉਸ ਨੇ ਆਰੋਪਿਤ ਕਰਦੀ ਉਂਗਲੀ ਉਠਾਈ ਹੈ ਔਰਤ ਦੀ ਆਜ਼ਾਦੀ ਦਾ ਮਤਲਬ ਉਹਨਾਂ ਸਾਹ-ਘੁਟਵੀਆਂ ਹਾਲਾਤਾਂ ਦੇ ਖਿਲਾਫ ਘੋਲ ਕਰਨਾ ਨਹੀਂ,ਜਿਹੜੀਆਂ ਔਰਤ ਦੇ ਇਕ ਪੂਰਨ ਇਨਸਾਨੀ ਸ਼ਖ਼ਸੀਅਤ ਵਜੋ ਪ੍ਰਫਲਤ

ਹੋਣ ਦੇ ਰਾਹ ਵਿਚ ਰਕਾਵਟ ਬਣਦੀਆਂ ਹਨ, ਸਗੋ ਜਿਸ ਦਾ ਮਤਲਬੋਂ ਸਿਰਫ਼ ਬਿਸਤਰੇ ਉਤੇ ਆਜ਼ਾਦੀ ਅਤੇ ਬਰਾਬਰੀ ਹੈ, ਜਾਂ ਮਰਦ ਦੇ ਬਰਾਬਰ ਉਹ ਸਾਰੀਆਂ ਬੇਹੂਦਗੀਆਂ ਕਰਨ ਦੀ ਖੁੱਲ੍ਹ ਹੈ, ਜਿਹੜੀਆਂ ਉਹ ਹੁਣ ਤੱਕ ਆਪਣੀ ਪ੍ਰਮੁਖਤਾ ਦਾ ਆਸਰਾ ਲੈ ਕੇ

61