ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਡ ਲਿਖ ਜਾਂਦੇ ਹਨ।

ਗੱਲ ਫਿਰ ਗਲਤ ਪਹੁੰਚ ਅਤੇ ਗਲਤ ਥਾਂ ਜ਼ੋਰ ਦੇਣ ਦੀ ਹੁੰਦੀ ਹੈ। ਰੋਟੀ ਖਾਣ ਨਾਲੋਂ ਮਹੱਤਵਪੂਰਨ ਅਤੇ ਯਥਾਰਥਕ ਕੋਈ ਗੱਲ ਨਹੀਂ, ਪਰ ਇਸ ਬਾਰੇ ਕੋਈ ਸਾਹਿਤ ਨਹੀਂ ਰਚਿਆ ਗਿਆ ਅਤੇ ਜਿਥੇ ਕਿਤੇ ਇਸ ਦਾ ਜ਼ਿਕਰ ਹੈ ਵੀ, ਉਹ ਸਾਡੇ ਭਰਵੱਟੇ ਖੜੇ ਕਰਨ ਦਾ ਕਾਰਨ ਨਹੀਂ ਬਣਦਾ। ਇਸ ਦਾ ਕਾਰਨ ਸਿਰਫ਼ ਇਹ ਹੈ ਕਿ ਇਸ ਕਿਰਿਆਂ ਦੁਆਲੇ ਸਾਡੀਆਂ ਸਮਾਜਕ ਕਦਰਾਂ-ਕੀਮਤਾਂ ਦਾ ਬਹੁਤਾ ਤਾਣਾ-ਬਾਣਾ ਨਹੀਂ ਬੁਣਿਆ ਗਿਆ, ਜਦ ਕਿ ਲਿੰਗ-ਸੰਬੰਧਾਂ ਦੁਆਲੇ ਅਸੀਂ ਗਲਤ ਜਾਂ ਠੀਕ ਕੀਮਤਾਂ ਦਾ ਇਕ ਜਾਲ ਫੈਲਾਇਆ ਹੋਇਆ ਹੈ। ਸੈਕਸ ਸਿਰਫ ਰੂਪ ਹੈ, ਵਸਤੂ ਇਖ਼ਲਾਕੀ, ਸਮਾਜੀ ਅਤੇ ਆਰਥਕ ਕਦਰਾਂ-ਕੀਮਤਾਂ ਦਾ ਇਹ ਜਾਲ ਹੈ। ਸਮਾਜਕ ਕਦਰਾਂ-ਕੀਮਤਾਂ ਵਿਚਲੀਆਂ ਅਜੋੜਤਾਵਾਂ ਨੂੰ ਦਰਸਾਉਣ ਲਈ ਲਿੰਗ-ਸੰਬੰਧਾਂ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਪਰ ਇਸ ਵਿਚ ਲੇਖਕ ਦੀ ਵੀ ਜ਼ਿੰਮੇਵਾਰੀ ਇਹ ਬਣਦੀ ਹੈ, ਜਾਂ ਉਸ ਦੀ ਕਲਾ ਇਸ ਵਿਚ ਹੁੰਦੀ ਹੈ ਕਿ ਪਾਠਕ ਰੂਪ ਵਿਚ ਉਲਝ ਕੇ ਨਾ ਰਹਿ ਜਾਏ ਸਗੋਂ ਵਸਤੂ ਦੀ ਹਕੀਕਤ ਤਕ ਪਹੁੰਚੇ।

ਦੁੱਗਲ ਦੇ ਪਹਿਲੇ ਦੋ ਕਹਾਣੀ-ਸੰਗ੍ਰਹਿ, ਸਵੇਰ ਸਾਰ ਅਤੇ ਪਿੱਪਲ ਪੱਤੀਆਂ ਦੀਆਂ ਕਹਾਣੀਆਂ ਵਿਚ ਕਾਮ-ਕ੍ਰੀੜਾ ਦਾ ਪਰਗਟਾਅ ਦੇਖਣਾ ਇਕ ਤਰ੍ਹਾਂ ਉਲ੍ਹਾਰੂਪਣ ਹੈ (ਸਿਵਾਏ "ਵਢ ਵਿਚ ਇਕ ਸਵੇਰ" ਦੇ)। ਇਹਨਾਂ ਦੋ ਸੰਗ੍ਰਹਿਆਂ ਦੀਆਂ ਕਹਾਣੀਆਂ ਦੀ ਬਹੁਗਿਣਤੀ ਸਮਾਜਕ ਯਥਾਰਥ ਦੇ ਕਿਸੇ ਨਾ ਕਿਸੇ ਪੱਖ ਨੂੰ ਬਹੁਤ ਜ਼ੋਰਦਾਰ ਢੰਗ ਨਾਲ ਸਾਡੇ ਸਾਹਮਣੇ ਪੇਸ਼ ਕਰਦੀ ਹੈ। ਲਿੰਗ-ਸੰਬੰਧਾਂ ਦਾ ਜ਼ਿਕਰ ਪ੍ਰੇਮ-ਭੀੜਾਂ ਦੀਆਂ ਸੀਮਾਂ ਦੇ ਅੰਦਰ ਅੰਦਰ ਹੈ, ਜਿਸ ਤੋਂ ਪੰਜਾਬੀ ਸਾਹਿਤ ਨਾਵਾਕਫ਼ ਨਹੀਂ ਹੈ। ਇਹੋ ਜਿਹੀਆਂ ਸਾਰੀਆਂ ਕਹਾਣੀਆਂ ਵਿਚ ਦੁੱਗਲ ਨੇ ਪਰਾਈ ਕਦਰਾਂ-ਕੀਮਤਾਂ ਦੇ ਘੇਰੇ ਦੇ ਅੰਦਰ ਰਹਿ ਰਹੇ ਪਾਤਰਾਂ ਦੇ ਦੁਖਾਂਤ/ਸੁਖਾਂਤ ਨੂੰ ਚਿਤ੍ਰਿਆ ਹੈ, ਉਹਨਾਂ ਦੇ ਵਿਹਾਰ ਉੱਤੇ ਮਸ਼ਕਰੀ ਕੀਤੀ ਹੈ, ਜਾਂ ਇਹੋ ਜਿਹੀ ਕਿਸੇ ਖ਼ਾਸ ਸਥਿਤੀ ਵਿਚ ਵਿਹਾਰ ਦੀ ਵਿਚਿਤ੍ਰਤਾ ਵਲ ਧਿਆਨ ਦੁਆਇਆ ਹੈ। ਇਹਨਾਂ ਕਹਾਣੀਆਂ ਵਿਚਲੇ ਪਾਤਰ, ਚਾਹੁੰਦੇ-ਨਾ ਚਾਹੁੰਦੇ, ਪੂਰੀ ਤਰ੍ਹਾਂ ਪਰੰਪਰਾ ਨੂੰ ਹੰਢਾ ਰਹੇ ਹਨ। ਬਗਾਵਤੇ ਜਾਂ ਇਸ ਤੋਂ ਛੁਟਕਾਰਾ ਪਾਉਣ ਦਾ ਵਿਚਾਰ ਉਹਨਾਂ ਦੇ ਅਚੇਤ ਮਨ ਵਿਚ ਵੀ ਨਹੀਂ ਆਉਂਦਾ ('ਮੈਂ ਬੜਾ ਬੇਵਕੂਫ਼ ਹਾਂ")। 'ਜਿੱਥੇ ਕਿਤੇ ਮੁੰਡੇ ਕੁੜੀਆਂ ਜ਼ਰਾ ਕੁ ਖੁੱਲ੍ਹ ਲੈਂਦੇ ਹਨ, ਉਥੇ ਪ੍ਰੰਪਰਾ ਦਾ ਡੰਡਾ ਨਾਲ ਖੜਾ ਹੁੰਦਾ ਹੈ, ਅਤੇ ਉਹ ਉਹਨਾਂ ਦੇ ਵਿਹਾਰ ਨੂੰ ਆਪਣੀ ਇੱਛਾ ਅਨੁਕੂਲ ਕੰਟਰੋਲ ਕਰ ਰਿਹਾ("ਭ")। 'ਮੀਰਾ ਮੁਸੱਲੀ" ਕੋਈ ਕਾਮ-ਕ੍ਰੀੜਾ ਦਾ ਪ੍ਰਗਟਾਅ ਨਹੀਂ, ਸਿਰਫ਼ ਮੀਰੇ ਦੇ ਸਿੱਧੜ ਸੁਭਾਅ ਉਤੇ ਮਸ਼ਕਰੀ ਹੈ। ਗੌਹਰਾਂ ਦਾ ਸਾਰਾ ਆਚਰਣ ਰੱਬ ਤੋਂ ਡਰਨ ਵਾਲੀ ਵਫਾਦਾਰ ਪਤਨੀ ਵਾਲਾ ਹੈ। ਉਸ ਦੇ ਮਨ ਵਿਚ ਕਾਮ-ਸੰਤੁਸ਼ਟੀ ਲਈ ਘੋਲ ਨੂੰ ਦੇਖਣਾ, ਉਸ ਨੂੰ ਅਤੇ ਉਸ ਦੇ ਮਾਹੌਲ ਨੂੰ ਨਾ ਸਮਝਣਾ ਹੈ।

ਕਾਮ-ਕ੍ਰੀੜਾ ਦੇ ਪੱਖੋਂ ਪਹਿਲੀ ਵਾਰ ਖੁੱਲ੍ਹ ਦੁੱਗਲ ਨੇ ਕੁੜੀ ਕਹਾਣੀ ਕਰਦੀ ਗਈ

71