ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਪਰ ਅਜੇ ਵੀ ਇਹ ਉਹਨਾਂ ਦੀ ਸਾਰੀ ਹਕੀਕਤ ਨਹੀਂ। ਰਫਿਊਜੀਆਂ ਵਿਚ ਉੱਦਮੀ ਵੀ ਹਨ, ਕੰਮਚੋਰ ਵੀ ਹਨ, ਨਿਰੇ ਚੋਰ ਵੀ ਹਨ। ਦੁੱਗਲ ਸਾਰੇ ਰੰਗ ਪਛਾਣਦਾ, ਨਿਖੇੜਦਾ ਅਤੇ ਇਹ ਵੀ ਜਾਣਦਾ ਹੈ ਕਿ ਕਿਥੇ ਪ੍ਰਧਾਨ ਰੰਗ ਕਿਹੜਾ ਹੈ, ਅਤੇ ਉਹ ਕਿੰਨਾ ਕੁ ਗੂੜ੍ਹਾ ਜਾਂ ਫਿੱਕਾ ਹੈ।

ਦੁੱਗਲ ਦੇ ਸਾਹਿਤ ਵਿਚ ਹਰ ਘਟਨਾ ਵਿਚਲੀ ਸੰਬਾਦਕਤਾ ਦੇ ਵਖ ਵਖ ਅੰਸ਼ਾਂ ਨੂੰ ਨਿਖੇੜਨ ਅਤੇ ਉਹਨਾਂ ਦੇ ਰੋਲ ਨੂੰ ਨਿਸ਼ਚਿਤ ਕਰਨ ਦੀ ਕੋਸ਼ਿਸ਼ ਜ਼ਰੂਰ ਹੁੰਦੀ ਹੈ। 1947 ਦੀ ਸੰਬਾਦਕਤਾ ਇਹ ਹੈ ਕਿ ਇਸ ਨੇ ਸਾਡੇ ਦੇਸ਼ ਨੂੰ ਲਹੂ-ਲੁਹਾਣ ਕੀਤਾ, ਸਾਡੇ ਪਿਆਰੇ ਪੰਜਾਬ ਦੇ ਟੋਟੇ ਕੀਤੇ। ਪਰ ਨਾਲ ਹੀ ਬਦੇਸ਼ੀ ਗੁਲਾਮੀ ਤੋਂ ਸਾਡਾ ਛੁਟਕਾਰਾ ਕਰਵਾਇਆ। ਇਸ ਨੇ ਸਾਡੇ ਹੱਥ ਖੋਲ੍ਹ ਦਿੱਤੇ ਕਿ ਅਸੀਂ ਆਪਣਾ ਭਵਿਖ ਆਪ ਉਸਾਰ ਸਕੀਏ। ਇਸ ਨੇ ਸਾਡੀਆਂ ਬੇੜੀਆਂ ਖੋਲ੍ਹੀਆਂ ਕਿ ਅਸੀਂ ਤਰੱਕੀ ਦੇ ਰਾਹ ਉਤੇ ਦੁੜੰਗੇ ਲਾ ਸਕੀਏ। ਇਸ ਨੇ ਆਪਣੇ ਲੀਡਰ ਚੁਣ ਸਕਣ ਦੀ ਸਾਨੂੰ ਜਮਹੂਰੀ ਖੁਲ੍ਹ ਵੀ ਦਿੱਤੀ, ਇਸੇ ਨੇ ਸਾਨੂੰ ਇਹ ਮੌਕਾ ਵੀ ਦਿੱਤਾ ਕਿ ਅਸੀਂ ਖੁਲ੍ਹੀ ਤਰ੍ਹਾਂ ਦੇਖ ਅਤੇ ਸਮਝ ਸਕੀਏ ਕਿ ਇਨਕਲਾਬ ਕੀ ਹੁੰਦਾ ਹੈ। ਇੱਕ 1947 ਵਿਚ ਇਹ ਸਾਰੇ ਅਤੇ ਹੋਰ ਵੀ ਕਈ ਅੰਸ਼ ਮੌਜੂਦ ਸਨ।

ਸਾਡੇ ਸਥਾਪਤ ਸਾਹਿਤਕਾਰਾਂ ਵਿਚੋਂ ਕੁਝ ਨੇ ਫ਼ਸਾਦਾਂ ਨਾਲ ਸੰਬੰਧਿਤ ਸਾਹਿਤ ਤਾਂ ਰਚਿਆ ਹੈ, ਸਫਲ ਸਾਹਿਤ ਵੀ ਰਚਿਆ ਹੈ - ਤੇ ਬੱਸ। ਇਹ ਅੱਜ ਕੋਈ ਲੁਕੀ ਹੋਈ ਗੱਲ ਨਹੀਂ ਕਿ ਸਾਡੇ ਵਿਚੋਂ ਬਹੁਤੇ ਆਜ਼ਾਦੀ ਨੂੰ ਕੁਝ ਦੇਰ ਪਛਾਣ ਵੀ ਨਹੀਂ ਸਨ ਸਕੇ। ਕੌਮੀ ਉਸਾਰੀ ਦੇ ਪ੍ਰਾਜੈਕਟਾਂ ਨਾਲ ਭਾਵੁਕ ਸਾਂਝ ਪਾ ਸਕਣ ਦੀ ਗੱਲ ਤਾਂ ਸਾਨੂੰ ਸਮਝ ਹੀ ਨਹੀਂ ਆਈ। ਅਤੇ ਇਸ ਗ਼ਲਤੀ ਦੇ ਮਾਰੂ ਸਿੱਟੇ ਸਾਨੂੰ ਭੁਗਤਣੇ ਪਏ ਹਨ।

ਪੰਜਾਬ ਨੇ ਮਾਰ ਵੀ ਸਭ ਤੋਂ ਵਧ ਖਾਧੀ, ਆਪਣਾ ਲਹੂ ਵੀ ਡੋਲ੍ਹਿਆ, ਆਪਣੇ ਟੋਟੇ ਵੀ ਕਰਵਾਏ। ਪਰ ਪੰਜਾਬੀ ਹੀ ਸਭ ਤੋਂ ਪਹਿਲਾ ਸੰਭਲੇ, ਅਤੇ ਫਿਰ ਘਾਲਣਾਵਾਂ ਕਰ ਕੇ ਦੇਸ਼ ਦੇ ਆਰਥਕ ਜੀਵਨ ਵਿਤ ਮੁੜ ਮੁਹਰੀਆਂ ਵਿਚ ਆ ਖੜੇ ਹੋਏ। ਜੇ ਕਦੀ ਪੰਜਾਬੀਆਂ ਦੀ ਸਾਂਝੀ ਕਿਰਤ ਅਤੇ ਸ਼ਾਂਤੀ ਘਾਲਣਾ ਦੀਆਂ ਇਹ ਪ੍ਰਾਪਤੀਆਂ ਵੀ ਸਾਡੇ ਸਾਹਿਤ ਵਿਚ ਯੋਗ ਤਰ੍ਹਾਂ ਨਾਲ ਪ੍ਰਤਿਬਿੰਬਤ ਹੁੰਦੀਆਂ ਰਹਿੰਦੀਆਂ, ਤਾਂ ਸ਼ਾਇਦ ਇਹਨਾਂ ਨਾਲ ਪੈਦਾ ਹੁੰਦੀ ਭਾਵਕ ਸਾਂਝ ਸਾਡੇ ਵਿਚ ਮੁੜ ਧਰਮ ਤੇ ਬੋਲੀ ਦੇ ਨਾਂ ਉਤੇ ਫੁੱਟ ਪਾਉਣ ਦੇ ਯਤਨਾਂ ਨਾਲੋਂ ਵਧੇਰੇ ਜ਼ੋਰਾਵਰ ਸਿਧ ਹੁੰਦੀ।

ਦੁੱਗਲ ਸਾਡੇ ਸਥਾਪਤ ਸਾਹਿਤਕਾਰਾਂ ਵਿਚੋਂ ਇੱਕੋ ਇੱਕ ਸਾਹਿਤਕਾਰ ਹੈ ਜਿਸ ਨੇ 1947 ਨਾਲ ਸ਼ੁਰੂ ਹੋਈ ਇਸ ਕਹਾਣੀ ਨੂੰ ਇਸੇ ਦੇ ਸਾਰੇ ਪੱਖਾਂ ਵਿਚ ਅੱਗੇ ਤੋਰਿਆ ਹੈ। ਜ਼ਿੰਦਗੀ ਵਿਚ ਢਹਿਣਾ ਉੱਸਰਨਾਂ ਨਾਲ ਨਾਲ ਚਲਦਾ ਰਹਿੰਦਾ ਹੈ। ਸਗੋਂ ਸਮੁੱਚੇ ਤੌਰ ਉਤੇ ਲਿਆਂ, ਢਹਿਣਾ ਘੱਟ ਅਤੇ ਉੱਸਰਨਾ ਜ਼ਿਆਦਾ ਹੁੰਦਾ ਹੈ, ਨਹੀਂ ਤਾਂ

85