ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਕਾਇਮ ਨਾ ਰਹਿ ਸਕੇ। ਨਵਾਂ ਘਰ ਕਹਾਣੀ ਜ਼ਿੰਦਗੀ ਦੇ ਇਸ ਭਰਪੂਰ ਆਸ਼ਾਵਾਦ ਨੂੰ ਪੇਸ਼ ਕਰਦੀ ਹੈ।

1947 ਵਲ ਬਹੁਤੇ ਸਾਹਿਤਕਾਰਾਂ ਦਾ ਪ੍ਰਤਿਕਰਮ ਜਾਂ ਪੂਰਨ ਪ੍ਰਵਾਨਗੀ ਜਾਂ ਪੂਰਨ ਰੱਦਣ ਦਾ ਰਿਹਾ ਹੈ, ਭਾਵੇਂ ਕੁਝ ਸਮੇਂ ਲਈ ਹੀ ਕਿਉਂ ਨਾ ਹੋਵੇ। ਪਰ ਦੁੱਗਲ ਦਾ ਪ੍ਰਤਿਕਰਮ ਸ਼ੁਰੂ ਤੋਂ ਹੀ ਆਜ਼ਾਦੀ ਨੂੰ ਪ੍ਰਵਾਨ ਕਰਨ ਦਾ ਅਤੇ ਇਸ ਤੋਂ ਪੈਦਾ ਹੁੰਦੀਆਂ ਜ਼ਿੰਮੇਵਾਰੀਆਂ ਪਛਾਨਣ ਦਾ ਰਿਹਾ ਹੈ।

ਅਤੇ ਦੋ ਰਚਨਾਵਾਂ, ਅੱਗ ਖਾਣ ਵਾਲੇ ਅਤੇ ਨਹੁੰ ਤੇ ਮਾਸ ਤੋਂ ਮਗਰੋਂ, ਦੁੱਗਲ ਜਿਵੇਂ ਖੰਡਰਾਂ ਉਪਰ ਹੁੰਦੀ ਉਸਾਰੀ ਵਲ ਵੀ ਧਿਆਨ ਦੇਣ ਲੱਗ ਪੈਂਦਾ ਹੈ। ਨਵਾਂ ਘਰ ਇਸ ਵਲ ਪਹਿਲਾ ਸੰਕੇਤ ਹੈ। ਇਸ ਉਸਾਰੀ ਵਿਚ ਭਾਖੜਾ ਨੰਗਲ ਪ੍ਰਾਜੈਕਟ ਪੰਜਾਬੀ ਹਿੰਮਤ ਅਤੇ ਮਿਹਨਤ ਦਾ ਗੀਤ ਹੈ। ਅਤੇ ਇਹ ਗੀਤ ਲਿਖਣ ਦਾ ਸਿਹਰਾ ਸਿਰਫ਼ ਦੁੱਗਲ ਸਿਰ ਹੈ। ਉਸ ਨੇ ਠੀਕ ਹੀ ਇਹ ਸਿਹਰਾ ਉਹਨਾਂ ਸ਼ਹੀਦਾਂ ਨੂੰ ਸਮਰਪਤ ਕੀਤਾ ਹੈ ਜਿਹੜੇ ਇਸ ਗੀਤ ਦੀ ਸਿਰਜਣਾ ਲਈ ਆਪਣੀ ਜਾਨ ਦੀ ਬਾਜੀ ਲਾ ਗਏ। ਸਾਡੇ ਕਈ ਆਲੋਚਕਾਂ ਨੇ ਇਸ ਨੂੰ ਵੀ ਉਸ ਦੀ ਨੌਕਰੀ ਦੀਆਂ ਮਜ਼ਬੂਰੀਆਂ ਵਿਚੋਂ ਨਿਕਲੀਆਂ ਰਚਨਾਵਾਂ ਦਸਿਆ ਹੈ, ਜੋ ਦੁੱਗਲ ਦੇ ਸਮੁੱਚੇ ਸਾਹਿਤਕ ਦ੍ਰਿਸ਼ਟੀਕੋਨ ਅਤੇ ਘਾਲਣਾ ਦੇ ਉਲਟ ਜਾਂਦਾ ਹੈ।

ਦੁੱਗਲ ਵਿਚ ਕੁਝ ਵੀ ਐਸਾ ਨਹੀਂ ਜਿਸ ਬਾਰੇ ਅਸੀਂ ਇਹ ਕਹਿ ਸਕੀਏ ਕਿ ਇਹ ਇਥੋਂ ਸ਼ੁਰੂ ਹੋਇਆ ਅਤੇ ਇਥੇ ਆ ਕੇ ਖ਼ਤਮ ਹੋਇਆ। ਇਕ ਵਾਰੀ ਦੁੱਗਲ ਦੇ, ਤਜਰਬੇ ਵਿਚ ਆਈ ਚੀਜ਼, ਉਸ ਦੀ ਚੇਤਨਾ ਦਾ ਹਿੱਸਾ ਬਣੀ ਚੀਜ਼, ਉਸ ਦੇ ਨਾਲ ਨਿਭਦੀ ਹੈ। 1947 ਦੀਮਾਂ ਸੁਰਾਂ ਦੀ ਪ੍ਰਤਿਧੁਨੀ ਅੱਜ ਤਕ ਦੁੱਗਲ ਦੇ ਸਾਹਿਤ ਵਿਚ ਸੁਣੀ ਜਾ ਸਕਦੀ ਹੈ। ਆਪਣੇ ਨਵੇਂ ਕਹਾਣੀ-ਸੰਗ੍ਰਹਿ ਇਕਰਾਰਾਂ ਵਾਲੀ ਰਾਤ ਵਿਚ ਵੀ ਇਕ ਕਹਾਣੀ 1947 ਨਾਲ ਸੰਬੰਧਿਤ ਹੈ ("ਕੜਾ ਤੇ ਕਰਾਮਾਤ") 1947 ਤੋਂ ਸ਼ੁਰੂ ਕੀਤੇ ਨਾਵਲਾਂ, ਨਹੁੰ ਤੇ ਮਾਸ ਅਤੇ ਉਸ ਦੀਆਂ ਚੂੜੀਆਂ, ਨੂੰ ਜੋੜ ਕੇ ਉਸ ਨੇ ਮਾਂ ਪਿਉ ਜਾਏ ਵਿਚ 1972 ਤਕ ਲੈ ਆਂਦਾ ਹੈ।

ਪਰ ਇਸ ਦਾ ਵਿਸ਼ਲੇਸ਼ਣ ਸਾਡੇ ਵਿਸ਼ੇ ਤੋਂ ਬਾਹਰੀ ਗੱਲ ਹੋਵੇਗਾ।

86