੯੨
ਕੰਮਾਂ ਤੋਂ ਜਾਣੂ ਕਰਾਉਣਾ। ਦੂਜਾ ਨਿਸ਼ਾਨਾ ਹੈ ਰੋਕ, ਅਥਵਾ ਬਚਿਆਂ ਨੂੰ ਫਿਰ ਬੁਰਾ ਕੰਮ ਕਰਨ ਤੋਂ ਰੋਕਣਾ ਅਤੇ ਦੂਸਰੇ ਬਚਿਆਂ ਨੂੰ ਚਿਤਾਵਨੀ ਦੇਣਾ। ਦੰਡ ਦਾ ਤੀਜਾ ਨਿਸ਼ਾਨਾ ਹੈ ਸੁਧਾਰ। ਜੇ ਬੱਚਾ ਸਿੱਧੀ ਤਰ੍ਹਾਂ ਨਹੀਂ ਮੰਨਦਾ ਤਾਂ ਦੰਡ ਰਾਹੀਂ ਡਰ ਦਾ ਵਿਖਾਲ ਕਰਕੇ, ਉਸ ਦਾ ਸੁਧਾਰ ਕੀਤਾ ਜਾਵੇ। ਪਹਿਲੇ ਨਿਸ਼ਾਨੇ ਅਨੁਸਾਰ ਦੰਡ ਰਾਹੀਂ ਬੱਚੇ ਨੂੰ ਆਪਣੀ ਬੁਰਿਆਈ ਬਾਰੇ ਸੋਚਣ ਲਈ ਰੋਕ ਪਾਈ ਜਾਂਦੀ ਹੈ। ਦੰਡ ਰਾਹੀਂ ਬੱਚੇ ਨੂੰ ਜ਼ਬਰਦਸਤੀ ਨਿਯਮ-ਵਿਰੁਧ ਆਦਤ ਦੇ ਬੁਰੇ ਸਿੱਟੇ ਤੋਂ ਜਾਣੂ ਕਰਾਇਆ ਜਾਂਦਾ ਹੈ, ਤਾਂ ਜੁ ਉਹ ਫਿਰ ਉਹ ਕੰਮ ਨਾ ਕਰੇ। ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਕਹੇ ਅਨੁਸਾਰ ਅਤੇ ਨਿਯਮ ਅਨੁਸਾਰ ਵਰਤਾਰਾ ਕਰਨਾ ਹੀ ਵਧੀਆ ਹੈ। ਇਸ ਤਰ੍ਹਾਂ ਉਹ ਸਹਿਜ ਸੁਭਾ ਠੀਕ ਰਾਹ ਤੇ ਆ ਜਾਂਦਾ ਹੈ। ਮਨੁਖ ਸਮਾਜੀ ਜੀਵ ਹੈ। ਜਦ ਕਿਸੇ ਵਿਸ਼ੇਸ਼ ਕੰਮ ਲਈ ਕਿਸੇ ਵਿਸ਼ੇਸ਼ ਵਿਅਕਤੀ ਨੂੰ ਦੰਡ ਦਿਤਾ ਜਾਂਦਾ ਹੈ ਤਾਂ ਉਸ ਨਾਲ ਸਮਾਜ ਦੇ ਦੂਜੇ ਲੋਕਾਂ ਨੂੰ ਵੀ ਸਿਖਿਆ ਮਿਲਦੀ ਹੈ ਕਿ ਜੇ ਉਹ ਵੀ ਅਜਿਹਾ ਕੰਮ ਕਰਨਗੇ ਤਾਂ ਉਨ੍ਹਾਂ ਨੂੰ ਵੀ ਅਜਿਹਾ ਫਲ ਭੋਗਣਾ ਪਵੇਗਾ। ਰਾਜ-ਦੰਡ ਦਾ ਮੁਖ ਉਦੇਸ਼ ਅਪਰਾਧੀ ਨੂੰ ਚੰਗੇ ਜਾਂ ਬੂਰੇ ਕੰਮਾਂ ਦੇ ਸਿਟਿਆਂ ਦਾ ਫਰਕ ਸਮਝਾਉਣ ਜਾਂ ਅਪਰਾਧੀ ਨੂੰ ਸੁਧਾਰਨ ਦੀ ਥਾਂ ਹੋਰ ਲੋਕਾਂ ਨੂੰ ਸਿਖਿਆ ਦੇਣਾ ਹੀ ਹੁੰਦਾ ਹੈ। ਬਾਕੀ ਉਦੇਸ਼ ਦੋਹਾਂ ਤਰ੍ਹਾਂ ਦੇ ਦੰਡਾਂ ਵਿਚ, ਅਪਰਤੱਖ ਰੂਪ ਵਿਚ ਸਮਾਏ ਹੋਏ ਹੁੰਦੇ ਹਨ ਜਾਂ ਸਧਾਰਨ ਉਦੇਸ਼ ਸਮਝੇ ਜਾਂਦੇ ਹਨ।
ਦੰਡ ਦੀਆਂ ਕਿਸਮਾਂ:- ਦੰਡ ਨੂੰ ਮੋਟੀ ਵੰਡ ਅਨੁਸਾਰ ਦੋ ਹਿਸਿਆਂ ਵਿਚ ਵੰਡਿਆ ਜਾ ਸਕਦਾ ਹੈ। ਤਾਬਿਆ ਕਰਨ ਵਾਲਾ ਅਤੇ ਵਾਂਜਿਆਂ ਕਰਨ ਵਾਲਾ। ਤਾਬਿਆ ਕਰਨ ਵਾਲਾ ਦੰਡ ਉਹ ਹੈ ਜਿਸ ਵਿਚ ਬੱਚੇ ਨੂੰ ਕਿਸੇ ਤਰ੍ਹਾਂ ਦਾ ਦੁੱਖ ਦਿਤਾ ਜਾਂਦਾ ਹੈ। ਇਹ ਦੁੱਖ ਕਈ ਤਰ੍ਹਾਂ ਦਾ ਹੁੰਦਾ ਹੈ ਜਿਹਾ ਕਿ ਗੁੱਸੇ ਹੋਣਾ, ਝਿੜਕਣਾ, ਫਿਟਕਾਰਨਾ, ਬੈਂਚ ਉਤੇ ਖੜਾ ਕਰ ਦੇਣਾ, ਮਾਰਨਾ ਕੁਟਣਾ ਜਾਂ ਜਮਾਤ ਦੀਆਂ ਨਜ਼ਰਾਂ ਵਿਚੋਂ ਡੇਗ ਦੇਣਾ। ਵਾਂਜਿਆਂ ਕਰਨ ਵਾਲਾ ਦੰਡ ਉਹ ਹੈ ਜਿਸ ਵਿਚ ਬੱਚੇ ਦਾ ਕੋਈ ਸੁਖ ਜਾਂ ਸਹੂਲਤ ਖੋਹ ਲਈ ਜਾਵੇ, ਜਿਵੇਂ ਖੇਡਣ ਤੋਂ ਰੋਕ ਦੇਣਾ, ਸਕੂਲ ਖਤਮ ਹੋਣ ਉਤੇ ਜਮਾਤ ਵਿਚ ਰੋਕੀ ਰਖਣਾ ਅਤੇ ਛੁਟੀ ਦੇ ਦਿਨ ਛੁਟੀ ਨਾ ਦੇਣਾ, ਕਿਸੇ ਵਿਸ਼ੇਸ਼ ਅਧਿਕਾਰ ਨੂੰ ਖੋਹ ਲੈਣਾ ਆਦਿ।
ਢੁਕਵਾਂ ਦੰਡ:- ਦੰਡ ਦੇਣ ਵਿਚ ਜਿਹੜੀ ਵੱਡੀ ਔਕੜ ਤੇ ਸੋਚਣ ਵਾਲੀ ਗਲ ਹੈ, ਉਹ ਇਹ ਹੈ ਕਿ ਠੀਕ ਸਮੇਂ ਉਤੇ, ਠੀਕ ਸਿੱਟੇ ਅਨੁਸਾਰ, ਠੀਕ ਢੰਗ ਨਾਲ ਅਰਥਾਤ ਅਪਰਾਧ ਦੇ ਬਿਲਕੁਲ ਢੁਕਵਾਂ ਦੰਡ ਹੋਣਾ ਚਾਹੀਦਾ ਹੈ ਤਾਂ ਜੁ ਕਿਸੇ ਬੱਚੇ ਨਾਲ ਜ਼ੁਲਮ ਨਾ ਹੋਵੇ ਅਤੇ ਉਸ ਨੂੰ ਅਜਿਹਾ ਦੰਡ ਮਿਲੇ ਜਿਹੜਾ ਉਸ ਦੀ ਆਦਤ ਨੂੰ ਸੁਧਾਰੇ। ਉਸਤਾਦ ਨੂੰ ਬੜੀ ਸਿਆਣਪ ਤੋਂ ਕੰਮ ਲੈਣਾ ਪੈਂਦਾ ਹੈ। ਸਮਝ ਤੋਂ ਕੋਰਾ ਉਸਤਾਦ ਦੰਡ ਰਾਹੀਂ ਬਚਿਆਂ ਦਾ ਭਲਾ ਕਰਨ ਦੀ ਥਾਂ ਹਾਨੀ ਕਰ ਦਿੰਦਾ ਹੈ।
ਦੰਡ ਦੇਣ ਬਾਰੇ ਕੁਝ ਨਿਯਮ ਸਪਸ਼ਟ ਹਨ ਅਤੇ ਉਨ੍ਹਾਂ ਉਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ। ਜਿਸ ਬੱਚੇ ਵਿਚ ਮਾਨ ਅਪਮਾਨ ਦਾ ਜਜ਼ਬਾ ਵਧੇਰੇ ਹੈ ਉਸ ਵਲ ਕੁਝ ਚਿਰ ਵੇਖਣਾ ਹੀ ਕਾਫੀ ਦੰਡ ਹੈ। ਉਹ ਉਸਤਾਦ ਦੀਆਂ ਨਜ਼ਰਾਂ ਡਿਗਣਾ ਨਹੀਂ ਚਾਹੁੰਦਾ ਅਤੇ ਉਸ ਨੂੰ ਉਸਤਾਦ ਦੇ ਥੋੜੇ ਜਿਹੇ ਗੁਸੇ ਦਾ ਵੀ ਪਤਾ ਚਲਣ ਨਾਲ ਬੇਚੈਨੀ ਹੋ ਉਠਦੀ ਹੈ। ਉਸਤਾਦ ਦਾ ਗੁਸਾ ਬੱਚੇ ਨੂੰ ਆਪਣੇ ਆਪ ਵਿਚ ਨਿਸ਼ਾਨੇ