ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੯੧ ਨੂੰ ਡਰਿਲ ਦੀ ਸਹਾਇਤਾ ਨਾਲ ਛੇਤੀ ਹੀ ਸਿਖਾਇਆ ਜਾ ਸਕਦਾ ਹੈ । ਕੰਮ ਕਰਨ ਲਈ ਤਿਆਰ ਰਹਿਣ ਤੋਂ ਬਿਨਾਂ, ਉਨ੍ਹਾਂ ਵਿਚ ਉਸਤਾਦ ਦੇ ਆਉਣ ਸਮੇਂ ਤਿਆਰ ਹੋ ਕੇ ਸ਼ਾਨਤੀ ਨਾਲ ਖੜੇ ਹੋਣ ਦੀ ਆਦਤ, ਜਿਹੜਾ ਸਕੂਲੀ ਜ਼ਬਤ ਦਾ ਇਕ ਵੱਡਾ ਅੰਗ ਹੈ, ਸਹਿਜੇ ਹੀ ਪੈ ਜਾਵੇਗੀ | ਡਰਿਲ ਨਾਲ ਹੀ ਉਨ੍ਹਾਂ ਵਿਚ ਇਕ ਜਮਾਤ ਤੋਂ ਦੂਜੀ ਜਮਾਤ ਵਿਚ ਇਕ ਲਾਈਨ ਵਿਚ ਜਾਣ ਦੀ ਆਦਤ ਪਾਈ ਜਾ ਸਕਦੀ ਹੈ । ਜੋ ਡਹਿਲ ਰਾਹੀਂ ਉਨ੍ਹਾਂ ਨੂੰ ਇਕੱਠਿਆਂ ਇਕ ਲਾਈਨ ਵਿਚ ਚਲਣ ਦੀ ਪਹਿਲਾਂ ਤੋਂ ਹੀ ਆਦਤ ਨਾ ਪਈ ਹੋਵੇਗੀ ਤਾਂ ਕੁਦਰਤੀ ਹੈ ਉਹ ਖਿੰਡੇ ਖੁੰਡੇ ਨਦੀ ਦੇ ਹੜ ਵਾਂਗ ਸਕੂਲ ਦੇ ਜ਼ਬਤ ਨੂੰ ਤੋੜਦੇ ਚਲਣਗੇ । ਡਰਿਲ ਵਾਂਗ ਖੇਡਾਂ ਦਾ ਵੀ ਜ਼ਬਤ ਉਤੇ ਡੂੰਘਾ ਪਰਭਾਵ ਪੈਂਦਾ ਹੈ । ਖੇਡਾਂ ਨਾਲ ਵੀ ਬੱਚਿਆਂ ਨੂੰ ਮਿਲਵਰਤਨ, ਸਰਲਤਾ, ਵਿਹਾਰ ਵਿਚ ਸੁੱਹਾਪਣ, ਸਹਿਜੇ ਹੀ ਦਿੱਤੀ ਜਾ ਸਕਦੀ ਹੈ । ਨਿਯਮ ਅਤੇ ਦੰਡ :- ਅਪਰਤੱਖ ਵਿਧੀ ਵਾਂਗ ਪਰਤੱਖ ਵਿਧੀ ਨਾਲ ਵੀ ਆਂ ਨੂੰ ਜ਼ਬਤ ਦੀ ਸਿੱਖਿਆ ਦਿੱਤੀ ਜਾ ਸਕਦੀ ਹੈ। ਪਰਤੱਖ ਵਿਧੀ ਵਿਚ ਸਕੂਲ ਦੇ ਜ਼ਬਤ ਸਬੰਧੀ ਨਿਯਮਾਂ ਦਾ ਮਹੱਤਾ ਵਾਲਾ ਥਾਂ ਹੈ । ਜਿਥੋਂ ਤਕ ਹੋ ਸਕੇ ਸਕੂਲ ਵਿਚ ਘਟ ਨਿਯਮ ਵਰਤੇ ਜਾਣ, ਕਿਉਂਜੁ ਵਧੇਰੇ ਨਿਯਮ ਨਾ ਤੇ ਬੱਚਿਆਂ ਨੂੰ ਯਾਦ ਰਹਿ ਸਕਦੇ ਹਨ ਅਤੇ ਨਾ ਉਨ੍ਹਾਂ ਦੀ ਵਰਤੋਂ ਕਰਨਾ ਸੰਭਵ ਹੈ । ਜਿਸ ਸਕੂਲ ਵਿਚ ਜਿੰਨੇ ਵੀ ਘਟ ਜ਼ਬਤ ਸਬੰਧੀ ਨਿਯਮ ਹੋਣਗੇ ਉਸ ਵਿਚ ਜ਼ਬਤ ਦੀ ਸਿਖਿਆ ਉੱਨੀ ਹੀ ਸਰਲਤਾ ਨਾਲ ਹੋਵੇਗੀ | ਜੋ ਨਿਯਮ ਘਟ ਹੋਣਗੇ ਤਾਂ ਉਨ੍ਹਾਂ ਦੀ ਉਲੰਘਣਾ ਵੀ ਕੁਦਰਤੀ ਹੈ, ਘਟ ਹੋਵੇਗੀ । ਇਸ ਲਈ ਵੰਡ ਦੇ ਮੌਕੇ ਘਟ ਆਉਣਗੋ ਅਤੋ ਬੱਚੇ ਦੀ ਨਿਜੀਗਤ ਸੁਤੰਤਰਤਾ ਨੂੰ ਵੀ ਧੱਕਾ ਨਹੀਂ ਲੱਗੇਗਾ। ਨਿਯਮਾਂ ਨੂੰ, ਘਟ ਹੋਣ ਤੋਂ ਬਿਨਾਂ, ਸਰਲ ਅਤੇ ਜੁਗਤੀ ਵਾਲੇ ਹੋਣਾ ਚਾਹੀਦਾ ਹੈ ਜਿਸ ਤੋਂ ਬਚਿਆਂ ਨੂੰ ਉਨ੍ਹਾਂ ਦੀ ਜੁਗਤੀ ਅਤੇ ਲਾਭ ਦਾ ਗਿਆਨ ਹੋ ਜਾਵੇ । ਨਿਯਮ ਅਜਿਹੇ ਹੋਣ ਜਿਹੜੇ ਆਮ ਲੋਕਾਂ ਲਈ ਵੀ ਠੀਕ ਹੋਣ ਅਤੇ ਭਵਿਖ ਵਿਚ ਵੀ. ਬਚਿਆਂ ਦੇ ਮਾਨ, ਹਿਤ, ਅਤੇ ਮਹੱਤਾ ਦੇ ਸਾਧਨ ਹੋ ਸਕਣ। ਨਿਯਮਾਂ ਦੀ ਮਹੱਤਾ ਉਨ੍ਹਾਂ ਦੇ ਮਨ ਉਤੇ ਕਾਬੂ ਪਾਉਣ ਦੀ ਸ਼ਕਤੀ ਵਿਚ ਹੈ । ਇਸ ਸ਼ਕਤੀ ਸਦਕਾ ਹੀ ਮਨੁਖ ਆਪਣੀ ਬਿਰਤੀਆਂ ਉਤੇ ਕਾਬੂ ਪਾਉਣ ਵਿਚ ਸਫਲ ਹੋ ਜਾਂਦਾ ਹੈ । ਵਿਅਕਤੀ ਨੂੰ ਦੰਡ ਅਤੇ ਇਨਾਮ ਰਾਹੀਂ ਹੀ ਨਿਯਮ ਅਨੁਸਾਰ ਕੰਮ ਕਰਨ ਦੀ ਸਿਖਿਆ ਦਿਤੀ ਜਾ ਸਕਦੀ ਹੈ । ਨਿਯਮ ਅਜਿਹੇ ਹੋਣ ਜਿਹੜੇ ਆਦਤਾਂ ਵਿਚ ਸੌਖੇ ਢਾਲੇ ਜਾ ਸਕਣ ਨਹੀਂ ਤਾਂ ਦੰਡ ਦੀ ਲੋੜ ਵੀ ਜ਼ਰੂਰ ਹੈ । ਸਕੂਲ ਵਿਚ ਹੈਡਮਾਸਟਰ ਦਾ ਕਰਤੱਵ ਹੈ ਕਿ ਉਹ ਧਿਆਨ ਰੱਖੋ ਕਿ ਨਿਯਮ ਦਾ ਉਲੰਘਣ ਬਿਨਾਂ ਵੰਡ ਦੇ ਨਾ ਹੋਵੇ। ਦੰਡ ਦੀ ਘਾਟ ਕਰਕੇ ਬਚਿਆਂ ਦੇ ਮਨ ਵਿਚ ਨਿਯਮਾਂ ਦੀ ਉਲੰਘਣਾ ਕਰਨ ਦੀ ਰੁਚੀ ਪੈਦਾ ਹੋ ਜਾਂਦੀ ਹੈ । ਬਚਿਆਂ ਦੇ ਅਤੇ ਉਸਤਾਦਾਂ ਦੇ ਪਿਆਰ ਭਰੇ ਸਬੰਧ ਦੀ ਦ੍ਰਿਸ਼ਟੀ ਤੋਂ ਦੰਡ ਦਾ ਫਲ ਜ਼ਰੂਰ ਠੀਕ ਨਹੀਂ ਹੁੰਦਾ । ਦੰਡ ਸਿਖਿਆ ਦਾ ਜ਼ਰੂਰੀ ਅੰਗ ਹੈ, ਪਰ ਉਹ ਰੁਹਬ ਜਾਂ ਤਾਕਤ ਦਾ ਵਿਖਾਲਾ ਹੀ ਨਹੀਂ ਬਣਾ ਲੈਣਾ ਚਾਹੀਦਾ । ਘੜੀ ਮੁੜੀ ਦੰਡ ਦੇਣ ਦਾ ਸਿੱਟਾ ਵੀ ਚੰਗਾ ਨਹੀਂ ਹੁੰਦਾ । ਇਸ ਤਰ੍ਹਾਂ ਕਰਨ ਨਾਲ ਰੁਹਬ ਦੀ ਵੀ ਹਾਨੀ ਹੁੰਦੀ ਹੈ । ਦੰਡ ਦੀ ਵਿਆਖਿਆ ਦੰਡ ਦਾ ਨਿਸ਼ਾਨਾ :- ਦੰਡ ਦੇਣ ਦੇ ਤਿੰਨ ਨਿਸ਼ਾਨੇ ਹਨ । ਪਹਿਲਾ ਨਿਸ਼ਾਨਾ ਚੰਗੇ ਜਾਂ ਬੁਰੇ ਅਨੁਸਾਰ ਬੱਚੇ ਨੂੰ ਇਨਾਮ ਜਾਂ ਦੰਡ ਦੇਕੇ ਬੱਚੇ ਨੂੰ ਭਲੋ ਜਾਂ ਬੁਰੇ