________________
ਵਿਚ ਲਾਈ ਰਖਣਾ ਬੜਾ ਜ਼ਰੂਰੀ ਹੈ। to ਦਾ ਚੌਬਾ ਕੰਮ ਦੀ ਬਹੁਲਤਾ :-ਬਚਿਆਂ ਵਿਚ ਜ਼ਬਤ ਦਾ ਵਾਧਾ ਕਰਨ ਉਪਾ ਪਾਠ-ਵਿਸ਼ੇ ਵਿਚ ਕੰਮ ਦੀ ਬਹੁਲਤਾ ਪੈਦਾ ਕਰਨਾ ਹੈ। ਜਿਨ੍ਹਾਂ ਸਕੂਲਾਂ ਵਿਚ ਖੇਡਾਂ, ਵਰਜ਼ਸ਼, ਸਕਾਊਟਿੰਗ, ਡਰਾਮੇ ਆਦਿ ਕੰਮਾਂ ਉਤੇ ਵਿਸ਼ੇਸ਼ ਧਿਆਨ ਦਿਤਾ ਜਾਂਦਾ ਹੈ । ਉਨ੍ਹਾਂ ਵਿਚ ਜ਼ਬਤ ਦੀਆਂ ਸਮੱਸਿਆਵਾਂ ਘਟ ਖੜੀਆਂ ਹੁੰਦੀਆਂ ਹਨ । ਸਕੂਲ ਵਿਚ ਜ਼ਬਤ ਰਖਣ ਲਈ ਡਰਿਲ ਅਤੇ ਜਮਾਤਾਂ ਨੂੰ ਇਧਰ ਉਧਰ ਨਿਯਮਾਂ ਵਿਚ ਜਾਣ ਦਾ ਕੰਮ ਬੜੀ ਸਹਾਇਤਾ ਕਰਦਾ ਹੈ । ਜਦ ਕਿਸੇ ਜਮਾਤ ਦੇ ਬਾਲਕ ਨਿਯਮ ਨਾਲ ਇਕੋ ਜਿਹਾ ਵਰਤਾਰਾ ਕਰਦੇ ਹਨ ਤਾਂ ਉਨ੍ਹਾਂ ਵਿਚ ਜ਼ਬਤ ਦੀ ਆਦਤ ਸੌਖੇ ਪੈ ਜਾਂਦੀ ਹੈ । ਇਸ ਤਰ੍ਹਾਂ ਬੱਚਿਆਂ ਵਿਚ ਗੱਲਾਂ ਕਰਨ ਦੀ, ਇਕ ਦੂਜੇ ਦੇ ਗਲ ਪੈਣ ਦੀ, ਅਤੇ ਵਿਹਲਿਆਂ ਇਧਰ ਉਧਰ ਘੁਮਣ ਦੀ ਆਦਤ ਮੌਖਿਆਂ ਖਤਮ ਹੋ ਜਾਂਦੀ ਹੈ । ਸਵੇਰੇ ਸਵੇਰੇ ਸਕੂਲ ਲਗਣ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਦੀ ਸਾਂਝੀ ਡਰਿਲ ਹੋਣੀ ਚਾਹੀਦੀ ਹੈ । ਡਰਿਲ ਪਿਛੋਂ ਸਾਂਝੀ ਪਰਾਰਥਨਾ, ਜਿਸ ਵਿੱਚ ਸਾਰੇ ਬੱਚੇ ਮਰਜ਼ੀ ਨਾਲ ਹਿੱਸਾ ਲੈਣ, ਹੋਣੀ ਚਾਹੀਦੀ ਹੈ । ਬੱਚਿਆਂ ਨੂੰ ਸਕੂਲ ਦੇ ਵਿਹੜੇ ਵਿਚ ਸਦਣ ਲਈ ਘੰਟੇ ਦਾ ਪਰਬੰਧ ਜ਼ਰੂਰੀ ਹੈ। ਲੜਕਿਆਂ ਦੇ ਇਕੱਠੇ ਹੋਣ ਉੱਤੇ ਉਨ੍ਹਾਂ ਨੂੰ ਕਤਾਰਾਂ ਵਿਚ ਖੜਾ ਕਰ ਕੇ ਇਕ ਅਧਾ ਵਰਜ਼ਸ਼ ਦਾ ਅਭਿਆਸ ਹੋਣਾ ਚਾਹੀਦਾ ਹੈ । ਹੈਡਮਾਸਟਰ ਦਾ ਫਰਜ਼ ਹੈ ਕਿ ਉਹ ਵੇਖੋ ਕਿ ਵਰਜ਼ਸ਼ ਕਰਾਉਣ ਵਾਲਾ ਉਸਤਾਦ ਆਪਣਾ ਕੰਮ ਠੀਕ ਤਰ੍ਹਾਂ ਕਰਵਾ ਰਿਹਾ ਹੈ ਕਿ ਨਹੀਂ ਅਤੇ ਉਸ ਰਾਹੀਂ ਦਿੱਤੇ ਅਭਿਆਸ ਦੀ ਸਚ ਮੁਚ ਬਾਲਕਾਂ ਨੂੰ ਕੋਈ ਸਿਖਿਆ ਮਿਲਦੀ ਹੈ ਕਿ ਨਹੀਂ। ਡਰਿਲ ਬਚਿਆਂ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਕਰਨ ਵਿਚ ਬੜੀ ਅੱਛੀ ਤਰ੍ਹਾਂ ਸਹਾਈ ਹੁੰਦੀ ਹੈ । ਸਕੂਲ ਲੱਗਣ ਤੋਂ ਪਹਿਲਾਂ ਬੱਚਿਆਂ ਨੂੰ ਡਰਿਲ ਕਰਾਉਣ ਨਾਲ ਬਚਿਆਂ ਵਿਚ ਦੇਰ ਨਾਲ ਆਉਣ ਦੀ ਆਦਤ ਸੌਖਿਆਂ ਸੀ ਦੂਰ ਹੋ ਸਕਦੀ ਹੈ । ਦੇਰ ਨਾਲ ਆਉਣ ਵਾਲੇ ਬਚਿਆਂ ਨੂੰ ਸਕੂਲ ਦੇ ਸਾਰੇ ਬਚਿਆਂ ਸਾਹਮਣੇ ਡਰਿਲ ਵਿਚ ਸ਼ਾਮਲ ਹੁੰਦਿਆਂ ਸ਼ਰਮ ਆਉਂਦੀ ਹੈ । ਇਸ ਲਈ ਉਹ ਸੁਭਾਵਕ ਦੇਰ ਨਾਲ ਆਉਣਾ ਬੰਦ ਕਰ ਦਿੰਦੇ ਹਨ । ਬਾਲਕ ਜਾਂ ਕੋਈ ਵੀ ਵਿਅਕਤੀ ਇਹ ਨਹੀਂ ਚਾਹੁੰਦਾ ਕਿ ਸਭ ਲੋਕ ਉਸ ਦੇ ਔਗੁਣ ਤੋਂ ਵਾਕਫ ਹੋਣ, ਇਸ ਲਈ ਜਦ ਉਹ ਸਾਰੇ ਬਾਲਕਾਂ ਅਤੇ ਅਧਿਆਪਕਾਂ ਸਾਹਮਣੇ ਦੌਰ ਨਾਲ ਡਰਿਲ ਵਿਚ ਸ਼ਾਮਲ ਹੁੰਦਾ ਹੈ ਤਾਂ ਉਸ ਦਾ ਸ਼ਰਮਿੰਦਿਆਂ, ਹੋਣਾ ਕੁਦਰਤੀ ਹੈ । ਬਹੁਤ ਸਾਰੇ ਲੋਕ ਇਹ ਦਲੀਲ ਦੇ ਸਕਦੇ ਹਨ ਕਿ ਡਰਿਲ - ਵਿਅਕਤੀਗਤ ਭਾਵਾਂ ਦੇ ਵਿਚ, ਵਿਅਕਤੀਗਤ ਸੁਤੰਤਰਤਾ ਅਤੇ ਸ੍ਵੈ-ਵਿਸ਼ਵਾਸ਼ ਨਾਲ ਜੀਵਨ ਬਤੀਤ ਕਰਨ ਵਿਚ ਰੰਕ ਬਣਦੀ ਹੈ । ਪਰ ਇਹ ਵਿਚਾਰ ਨਿਰਮੂਲ ਹੈ । ਉਪਰਲੇ ਸਭ ਕੰਮਾਂ ਲਈ ਦਿਨ ਦਾ ਬਾਕੀ ਸਮਾਂ ਬਥੇਰਾ ਹੈ । ਬਹੁਤੀ ਵਿਅਕਤੀਗਤ ਸੁਤੰਤਰਤਾ ਦਾ ਅਰਬ ਮਿਲਵਰਤਨ ਦੇ ਭਾਵ ਦੀ ਘਾਟ ਹੈ, ਇਸ ਲਈ ਉਹ ਬੱਚੇ ਦੇ ਚਲਣ ਦੀ ਉਸਾਰੀ ਵਿਚ ਰੋਕ ਪਾਉਂਦੀ ਹੈ। ਇਸ ਲਈ ਬੱਚੇ ਨੂੰ ਸਕੂਲ ਵਿਚ ਡਰਿਲ ਦੀ ਸਿਖਿਆ ਲੈਣ ਦੇਣੀ ਚਾਹੀਦੀ ਹੈ । ਇਸ ਨਾਲ ਉਸ ਵਿਚ ਸ੍ਵੈ-ਕਾਬੂ; ਏ-ਪਰਗਟਾਵਾ ਜ਼ਬਤ ਵਿਚ ਰਹਿ ਕੇ ਨਿਯਮ ਪੂਰਬਕ ਕੰਮ ਕਰਨ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ । ਡਰਿਲ ਅਤੇ ਇਸੇ ਤਰ੍ਹਾਂ ਦੇ ਹੋਰ ਕੰਮਾਂ ਨਾਲ ਬੱਚਿਆਂ ਨੂੰ ਤਿਆਰ ਰਹਿਣ ਦੀ ਸਿਖਿਆ ਮਿਲਦੀ ਹੈ ਅਤੇ ਉਨ੍ਹਾਂ ਵਿਚ ਚੰਗੀਆਂ ਆਦਤਾਂ ਦਾ ਪਰਗਟਾ ਹੁੰਦਾ ਹੈ । ਡਰਿਲ ਦੇ ਸਮੇਂ ਅਧਿਆਪਕਾਂ ਦਾ ਕਰਤੱਵ ਹੈ ਕਿ ਉਹ ਸਦਾ ਬੱਚੇ ਦੇ ਉਠਣ ਬੈਠਣ ਆਦਿ ਵਰਤਾਰੇ ਵਲ ਧਿਆਨ ਦੇਣ ਅਤੇ ਲੋੜ ਅਨੁਸਾਰ ਉਸ ਨੂੰ ਹੁਕਮ ਦੇਣ । ਇਨ੍ਹਾਂ ਸਾਰੇ ਗੁਣਾਂ ਬੈਠਣ ਆ