੯੪
ਅਡੋਲ ਬੈਠਣ ਦੀ ਸਜ਼ਾ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਚੰਚਲ ਬੱਚੇ ਨੂੰ ਇਕੋ ਥਾਂ ਤੇ ਰਹਿਣ ਦੀ ਸਜ਼ਾ ਦੇਣੀ ਅਤੇ ਦੇਰ ਨਾਲ ਆਉਣ ਵਾਲੇ ਬੱਚੇ ਨੂੰ ਦੇਰ ਨਾਲ ਛੁਟੀ ਦੇਣ ਦੀ ਸਜ਼ਾ ਦੇਣੀ ਚਾਹੀਦੀ ਹੈ। ਜੇ ਕੋਈ ਬੱਚਾ ਘਰ ਤੋਂ ਕੰਮ ਕਰ ਕੇ ਨਹੀਂ ਲੈ ਆਉਂਦਾ ਉਸ ਨੂੰ ਵੀ ਇਸੇ ਤਰ੍ਹਾਂ ਦੰਡ ਦੇਣਾ ਚਾਹੀਦਾ ਹੈ। ਮੰਨ ਲੌ ਕੋਈ ਬੱਚਾ ਘਰ ਤੋਂ ਸ਼ਬਦ ਜੇ ਯਾਦ ਕਰ ਕੇ ਨਹੀਂ ਆਇਆ ਤਾਂ ਉਸ ਨੂੰ ਇਕ ਇਕ ਸ਼ਬਦ ਨੂੰ ਕਈ ਕਈ ਵਾਰ ਲਿਖਣ ਦੀ ਸਜ਼ਾ ਦੇਣੀ ਚਾਹੀਦੀ ਹੈ।
ਸਰੀਰਕ ਦੰਡ:- ਜਦ ਬੱਚੇ ਵਿਚ ਸੁਧਾਰ ਕਰਨ ਦੇ ਸਾਰੋ ਉਪਾ ਬਿਅਰਥ ਹੋ ਜਾਣ ਤਾਂ ਸਰੀਰਕ ਦੰਡ ਦੀ ਵਰਤੋਂ ਕਰਨੀ ਚਾਹੀਦੀ ਹੈ। ਸਕੂਲ ਵਿਚ ਹੈਡਮਾਸਟਰ ਇਸ ਕਿਸਮ ਦੀ ਸਜ਼ਾ ਦਿੰਦਾ ਹੈ। ਜਿਹੜਾ ਹੈਡਮਾਸਟਰ ਜਿੰਨੀ ਘਟ ਸਰੀਰਕ ਸਜ਼ਾ ਦਿੰਦਾ ਹੈ ਉੱਨਾ ਹੀ ਉਹ ਚੰਗਾ ਹੈਡਮਾਸਟਰ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਲੋੜ ਪੈ ਜਾਣ ਉਤੇ ਵੀ ਜਿਹੜਾ ਹੈਡਮਾਸਟਰ ਸਰੀਰਕ ਦੰਡ ਦੇਣ ਤੋਂ ਹਿਚਕਚਾਉਂਦਾ ਹੈ ਉਹ ਉੱਨਾ ਹੀ ਅਯੋਗ ਜਾਂ ਬੁਰਾ ਹੈਡਮਾਸਟਰ ਕਿਹਾ ਜਾ ਸਕਦਾ ਹੈ। ਭਾਵੇਂ ਸਾਰੇ ਲੋਕ ਸਰੀਰਕ ਦੰਡ ਨਿਖੇਧੀ ਕਰਦੇ ਹਨ ਪਰ ਫਿਰ ਵੀ ਇਸ ਨੂੰ ਹਰ ਤਰ੍ਹਾਂ ਨਾਲ ਖਤਮ ਕਰ ਦੇਣਾ ਇਸ ਵਿਚ ਨਿਰਦੈਤਾ ਦਾ ਭਾਵ ਪਾਇਆ ਜਾਂਦਾ ਹੈ ਅਤੇ ਇਸ ਕਰਕੇ ਕਦੇ ਕਦੇ ਉਸਤਾਦ ਅਤੇ ਸ਼ਿਸ਼ ਵਿਚ ਸਦਾ ਲਈ ਵੈਰ ਹੋ ਜਾਂਦਾ ਹੈ। ਪਰ ਫਿਰ ਵੀ ਕਈ ਵਾਰੀ ਮੌਕੇ ਆਉਂਦੇ ਹਨ ਜਦ ਸਰੀਰਕ ਦੰਡ ਦੇਣਾ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਇਸ ਦਾ ਉੱਕਾ ਤਿਆਗ ਕਰ ਦੇਣਾ ਜੁਗਤੀ ਤੋਂ ਸਖਣਾ ਹੈ! ਸਰੀਰਕ ਦੰਡ ਦੇਣ ਵੇਲੇ ਕੁਝ ਗਲਾਂ ਦਾ ਧਿਆਨ ਕਰਨਾ ਜ਼ਰੂਰੀ ਹੈ। ਕਿਸੇ ਅਖਲਾਕੀ ਬੁਰੀ ਆਦਤ ਲਈ ਹੀ ਸਰਫ਼ ਦੰਡ ਦੇਣ ਚਾਹੀਦਾ ਹੈ, ਜਿਹਾ ਕਿ ਹੁਕਮ ਦੀ ਪਰਵਾਹ ਨਾ ਕਰਨਾ, ਜ਼ਿੱਦ ਕਰਨਾ, ਛੋਟੇ ਬਚਿਆਂ ਨੂੰ ਮਾਰਨਾ ਕੁੱਟਣਾ, ਚੋਰੀ ਕਰਨਾ, ਝੂਠੀਆਂ ਚੁਗਲੀਆਂ ਕਰਨਾ ਆਦਿ ਕੰਮਾਂ ਲਈ ਸਰੀਰ ਦੰਡ ਦੇਣਾ ਠੀਕ ਹੈ। ਸਰੀਰਕ ਦੰਡ ਬੁਧੀ ਦੇ ਦੋਸ਼ਾਂ ਲਈ ਨਹੀਂ ਦਿਤਾ ਜਾਣਾ ਚਾਹੀਦਾ। ਕਈ ਉਸਤਾਦ ਬਚਿਆਂ ਨੂੰ ਕਿਸੇ ਗਲ ਨੂੰ ਕਈ ਵਾਰ ਸਮਝਾਉਣ ਤੇ ਵੀ ਜੇ ਉਹ ਗਲ ਉਨ੍ਹਾਂ ਦੀ ਸਮਝ ਵਿਚ ਨਾ ਆਵੇ, ਕੁਟ ਦਿੰਦੇ ਹਨ। ਇਸ ਤਰ੍ਹਾਂ ਕਰਨਾਂ ਬੜੀ ਭਾਰੀ ਭੁਲ ਇਸ ਤਰ੍ਹਾਂ ਕਰਨ ਨਾਲ ਬਚਿਆਂ ਦੀ ਬੁਧੀ ਦਾ ਸੁਧਾਰ ਤਾਂ ਹੋਣੋ ਰਿਹਾ, ਸਗੋਂ ਉਨ੍ਹਾਂ ਦਾ ਸ੍ਵੈ-ਵਿਸ਼ਵਾਸ਼ ਖਤਮ ਹੋ ਜਾਂਦਾ ਹੈ। ਉਸਤਾਦ ਨੂੰ ਹਰ ਵੇਲੇ ਬੈਂਤ ਹੱਥ ਵਿਚ ਨਹੀਂ ਫੜੀ ਫਿਰਨਾ ਨਹੀਂ ਚਾਹੀਦਾ। ਕਿਸੇ ਬੱਚੇ ਨੂੰ ਗੁੱਸੇ ਵਿਚ ਆ ਕੇ ਕੁਟ ਸਿਟਣਾ, ਮੁਆਫ ਨਾ ਕੀਤੀ ਜਾਣ ਵਾਲੀ ਭੁਲ ਹੈ।
ਦੰਡ ਦੇ ਭੈੜੇ ਨਤੀਜੇ:-ਉਸਤਾਦਾਂ ਦਾ ਵਧੇਰੇ ਕਰਕੇ ਇਹ ਵਿਸ਼ਵਾਸ ਹੁੰਦਾ ਹੈ ਕਿ ਬਚਿਆਂ ਦਾ ਜਨਮ ਜਾਤ ਕਰਕੇ ਸੁਭਾ ਅੱਛਾ ਨਹੀਂ ਹੁੰਦਾ ਅਤੇ ਸਿਖਿਆ ਰਾਹੀਂ ਉਨ੍ਹਾਂ ਦੇ ਜਨਮ ਜਾਤ ਦੇ ਸੁਭਾ ਨੂੰ ਸੁਧਾਰਿਆ ਜਾਂਦਾ ਹੈ। ਇਸ ਲਈ ਉਸਤਾਦਾਂ ਦੇ ਮਨ ਵਿਚ ਬਚਿਆਂ ਨੂੰ ਸਜ਼ਾ ਦੇਣ ਵੇਲੇ ਕੋਈ ਅਖਲਾਕੀ ਹਿਚਕਚਾਹਟ ਪੈਦਾ ਨਹੀਂ ਹੁੰਦੀ। ਪਰ ਬੱਚੇ ਦੇ ਜਨਮ ਜਾਤ ਦੇ ਸੁਭਾ ਨੂੰ ਬੁਰਾ ਮੰਨਣਾ ਇਕ ਭਾਰੀ ਭੁਲ ਹੈ। ਬੱਚੇ ਬਾਰੇ ਰੂਸੋ ਦੇ ਵਿਚਾਰ ਹੁਣ ਆਦਰ ਦੀਆਂ ਨਜ਼ਰਾਂ ਨਾਲ ਵੇਖੇ ਜਾਣ ਲੱਗੇ ਹਨ। ਰੂਸੋ ਦੇ ਕਥਨ ਅਨੁਸਾਰ ਬੱਚੇ ਦਾ ਜਨਮ ਜਾਤ ਦਾ ਸੁਭਾ ਚੰਗਾ ਹੈ ਅਤੇ ਉਸਤਾਦ ਰਾਹੀਂ ਅਸੀਂ ਉਸ ਵਿਗਾੜਦੇ ਹਾਂ। ਇੱਨਾ ਤਾਂ ਸਾਰੇ ਸਿਖਿਆ-ਵਿਗਿਆਨੀ ਮੰਨਣ ਲੱਗ ਪਏ ਹਨ ਕਿ ਦੰਡ ਨਾਲ