ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਹੁਤੇ ਬੱਚਿਆਂ ਦੀ, ਅਖਲਾਕੀ ਲਾਭ ਹੋਣ ਦੀ ਥਾਂ, ਗਿਰਾਵਟ ਹੁੰਦੀ ਹੈ । ਕਦੇ ਦੰਡ ਕਰਕੇ ਬੱਚੇ ਦੇ ਮਨ ਵਿਚ ਹੀਨਤਾ ਦੇ ਭਾਵ ਪੈਦਾ ਹੋ ਜਾਂਦੇ ਹਨ ਅਤੇ ਕਦੇ ਵਧੇਰੇ ਦੰਝ ਨਾਲ ਬੱਚਾ ਸਗੋਂ ਸ਼ਰਾਰਤੀ ਤੇ ਜ਼ਿਦੀ ਹੋ ਜਾਂਦਾ ਹੈ। ਇਸ ਤਰ੍ਹਾਂ ਦੰਡ ਰਾਹੀਂ ਜਿਹੜੀ ਬੁਰੀ ਆਦਤ ਨੂੰ ਠੀਕ ਕਰਨ ਦਾ ਯਤਨ ਕੀਤਾ ਜਾਂਦਾ ਹੈ ਸਗੋਂ ਪਰਧਾਨ ਹੋ ਜਾਂਦੀ ਹੈ। ਜਦ ਬੱਚਾ ਆਪਣੇ ਮਾਤਾ ਪਿਤਾ ਜਾਂ ਉਸਤਾਦ ਤੋਂ ਪਿਆਰ ਨਹੀਂ ਪਾਉਂਦਾ, ਉਸ ਵਿਚ ਸ਼ਰਾਰਤ ਦੀ ਮਨ ਬਿਰਤੀ ਆਪਣੇ ਆਪ ਜਾਗ ਉਠਦੀ ਹੈ ਅਤੇ ਜਦ ਇਸ ਸ਼ਰਾਰਤ ਲਈ ਬੱਚੇ ਨੂੰ ਮਾਰਿਆ ਕੁੱਟਿਆ ਜਾਂਦਾ ਹੈ ਤਾਂ ਉਸਦੀ ਉਹ ਬੁਰੀ ਆਦਤ ਹੋਰ ਵੀ ਵਧ ਜਾਂਦੀ ਹੈ । ਮਨੋ-ਵਿਗਿਆਨ ਦਾ ਇਹ ਇਕ ਅੱਟਲ ਨਿਯਮ ਹੈ ਕਿ ਹਰ ਵਿਅਕਤੀ ਆਪਣੇ ਸਬੰਧੀਆਂ ਅਤੇ ਵੰਡਿਆਂ ਤੋਂ ਪਿਆਰ ਲੈਣ ਦਾ ਚਾਹਵਾਨ ਹੁੰਦਾ ਹੈ ਜਦ ਉਸ ਦੀ ਪਿਆਰ ਭੁਖ ਦੀ ਪੂਰਤੀ ਨਹੀਂ ਹੁੰਦੀ ਤਾਂ ਉਸਦੀ ਉਹ ਭੁਖ ਉਨ੍ਹਾਂ ਨੂੰ ਦੁਖੀ ਕਰਨ ਦੀ ਬਿਰਤੀ ਵਿਚ ਬਦਲ ਜਾਂਦੀ ਹੈ । ਜਿਹੜਾ ਬੱਚਾ ਆਪਣੇ ਤੋਂ ਵੱਡੇ ਲੋਕਾਂ ਤੋਂ ਪਿਆਰ ਲੈਣ ਵਿਚ ਸਫਲ ਨਹੀਂ ਹੁੰਦਾ, ਉਹ ਮਨ ਹੀ ਮਨ ਵਿਚ ਦੁਖੀ ਰਹਿੰਦਾ ਹੈ । ਜਿਹੜਾ ਬੱਚਾ ਮਨ ਹੀ ਮਨ ਵਿਚ ਦੁਖੀ ਹੁੰਦਾ ਹੈ ਉਹ ਹੋਰਨਾਂ ਲੋਕਾਂ ਨੂੰ ਵੀ ਭਾਵੇਂ ਉਹ ਵੱਡੇ ਹੋਣ ਤੇ ਭਾਵੇਂ ਛੋਟੇ, ਸੁਤੋ ਹੀ ਦੁਖ ਪਹੁੰਚਾਉਣ ਦੀ ਚਾਹ ਰਖਦਾ ਹੈ | ਬੱਚੇ ਨੂੰ ਮਾਰਨ ਕੁਟਣ ਨਾਲ ਉਸਦਾ ਅੰਦਰਲਾ ਦੁਖ ਖਤਮ ਨਹੀਂ ਹੁੰਦਾ ਸਗੋਂ ਵਧ ਜਾਂਦਾ ਹੈ । ਉਸ ਵਿਚ ਭੈੜੀਆਂ ਆਦਤਾਂ ਘਟਣ ਦੀ ਥਾਂ ਵਧ ਜਾਂਦੀਆਂ ਹਨ । ਇਸ ਲਈ ਕਿਸੇ ਬੱਚੇ ਨੂੰ ਕਿਸੇ ਸ਼ਰਾਰਤ ਬਦਲੋ ਘੜੀ ਮੁੜੀ ਕੁਟਣਾ ਇਕ ਭਾਗੋ ਮਨੋ-ਵਿਗਿਆਨਿਕ ਭੁਲ ਹੈ । ਇਸ ਨਾਲ ਬੱਚੇ ਦਾ ਆਚਰਨ ਸੁਧਰਨ ਦੀ ਥਾਂ ਵਿਗੜ ਜਾਂਦਾ ਹੈ । ਕਈ ਵਾਰੀ ਉਸਦੇ ਮਨ ਵਿਚ, ਕੁਟ ਦੇ ਸਿੱਟੇ ਜਟੀਲ ਮਨੋ ਵਿਗਿਆਨਿਕ ਗੁੰਝਲਾਂ ਪੈਦਾ ਹੋ ਜਾਂਦੀਆਂ ਹਨ । ਜਿਨ੍ਹਾਂ ਕਰਕੇ ਉਹ ਜੀਵਨ ਭਰ ਸਮਾਜ ਨੂੰ ਦੁਖੀ ਕਰਨ ਵਾਲੇ ਕੰਮ ਕਰਦਾ ਰਹਿੰਦਾ ਹੈ । ਉੱਪਰ ਕਹੇ ਕਥਨ ਤੋਂ ਸਪਸ਼ਟ ਹੈ ਕਿ ਬੱਚੇ ਨੂੰ ਦੰਡ ਦੇਣ ਵੇਲੇ ਬੜੀ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਉਸ ਨੂੰ ਘੜੀ ਮੁੜੀ ਦੰਡ ਨਹੀਂ ਦੇਣਾ ਚਾਹੀਦਾ । ਇਸ ਬਾਰੇ ਵਿਲੀਅਮ ਸਟਰਨ ਦੀ ‘ਸਾਈਕਾਲੋਜੀ ਆਫ ਅਰਲੀ ਚਾਈਲਡ ਹੁਡ' ਨਾਮੀ ਪੁਸਤਕ ਵਿਚ ਦਿਤੇ ਹੇਠ ਲਿਖੇ ਵਿਚਾਰ ਲਿਖਣ ਯੋਗ ਹਨ–‘ਜੇ ਬੱਚੌ ਨੂੰ ਘੜੀ ਮੁੜੀ ਦੰਡ ਦਿੱਤਾ ਜਾਵੇ ਅਤੇ ਜੇ ਉਹ ਬਹੁਤਾ ਕਰੜਾ ਹੋਵੇ ਤਾਂ ਉਸਤੋਂ ਬਚਨ ਲਈ ਬੱਚਾ, ਕੁਦਰਤੀ, ਆਪਣੀਆਂ ਗੱਲਾਂ ਨੂੰ ਲਕਾਉਣ ਲਈ ਝੂਠ ਦਾ ਆਸਰਾ ਲੱਭੇਗਾ। ਇਸ ਤਰ੍ਹਾਂ ਬੱਚੇ ਵਿਚ ਆਪਣੀਆਂ ਗੱਲਾਂ ਨੂੰ ਲੁਕਾਉਣ ਅਤੇ ਜ਼ਿਦ ਕਰਨ ਦੀ ਆਦਤ ਦੇ ਵਧ ਜਾਣ ਦੀ ਸੰਭਾਵਨਾ ਹੈ । ' # ਮਨੋ-ਵਿਸ਼ਲੇਸ਼ਨ ਵਿਗਿਆਨ ਤੋਂ ਇਹ ਪਤਾ ਚਲਿਆ ਹੈ ਕਿ ਜਿਸ ਬੱਚੇ ਨੂੰ ਘੜੀ ਮੁੜੀ ਦੰਡ ਦਿਤਾ ਜਾਂਦਾ ਹੈ ਜਾਂ ਡਾਂਟਿਆ ਜਾਂਦਾ ਹੈ, ਉਹ ਆਪਣੀ ਪ੍ਰਤਿਭਾ ਅਤੇ ਵਿਅਕਤੀਤੱਵ ਦੇ ਵਿਸ਼ੇਸ਼ਪੁਣੇ ਨੂੰ ਗੁਆ ਲੈਂਦਾ ਹੈ । ਉਹ ਬਣ ਜਾਂਦਾ ਹੈ। ਅਜਿਹੇ ਵਿਅਕਤੀ ਵਿਚ ਹੈ । ਉਹ ਗਲ ਗਲ ਵਿਚ ਆਪਣੇ ਆਪ ਗੁਆਚਾ ਗੁਆਚਾ ਤੇ ਦਬਿਆਂ ਘੁਟਿਆਂ ਵਿਅਕਤੀ ਅਪਰਾਧੀਆਂ ਵਰਗੀ ਮਨ ਬਿਰਤੀ ਬਣੀ ਰਹਿੰਦੀ ਨੂੰ ਕੋਸਣ ਲੱਗ ਜਾਂਦਾ ਹੈ । ਉਹ ਕਿਸੇ ਵੱਡੇ ਕੰਮ ਨੂੰ ਕਰਨ ਦਾ ਹੌਂਸਲਾ ਹੀ ਨਹੀਂ ਕਰਦਾ ਅਤੇ ਆਪਣੇ ਆਪ ਨੂੰ ਤੇ ਹੋਰਨਾਂ ਨੂੰ ਂ ਵੀ ਬੇਹਿੰਮਤ "Punishment if too frequent and too severe, it may drive the child to his only means of defence viz. shyness and falsehood and thus awaken or at least engender a tendency to secrecy and obstinacy.