ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰ ਦਿੰਦਾ ਹੈ । ਦੰਡ ਬਾਰੇ ਹਰਬਰਟ ਸਪੈਂਸਰ ਦੇ ਵਿਚਾਰ ਹਰਬਰਟ ਸਪੈਂਸਰ ਬੱਚੇ ਦੀ ਆਦਤ ਸੁਧਾਰਨ ਲਈ ਉਸ ਨਾਲ ਹਮਦਰਦੀ, ਭਰਿਆ ਬਰਤਾਉ ਕਰਨਾ ਹੀ ਸਭ ਤੋਂ ਪਰਸੰਸਾ ਯੋਗ ਰਾਹ ਦਸਦਾ ਹੈ। ਸਖਤੀ ਕਰਨ ਨਾਲ ਉਸ ਦਾ ਸੁਧਾਰ ਹੋਣ ਦੀ ਥਾਂ ਵਿਗਾੜ ਹੁੰਦਾ ਹੈ । ਉਸ ਦੇ ਇਸ ਬਾਰੇ ਹੇਠ ਲਿਖੇ ਵਿਚਾਰ ਜਿਹੜੇ ਉਸਨੇ ‘ਐਸੇਜ਼ ਆਨ ਐਜੂਕੇਸ਼ਨ' ਨਾਮੀ ਪੁਕਤਸ ਾ ਵਿਚ ਪਰਗਟ ਕੀਤੇ ਹਨ, ਲਿਖਣਯੋਗ ਹਨ- ਸੱਚ ਤਾਂ ਇਹ ਹੈ ਕਿ ਸਖਤੀ ਤੋਂ ਸਖਤੀ ਅਤੇ ਨਰਮੀ ਤੋਂ ਨਰਮੀ ਪੈਦਾ ਹੁੰਦੀ ਹੈ। ਵੈਰ ਤੋਂ ਵੈਰ ਉਤਪੰਨ ਹੁੰਦਾ ਹੈ ਅਤੇ ਪ੍ਰੇਮ ਤੋਂ ਪ੍ਰੇਮ। ਜਿਸ ਬੱਚੇ ਨਾਲ ਕਠੋਰਤਾ ਭਰਿਆ ਵਰਤਾਓ ਕੀਤਾ ਜਾਂਦਾ ਹੈ ਉਹ ਕਠੋਰ ਹੋ ਜਾਂਦਾ ਹੈ । ਪਰ ਜਿਸ ਨਾਲ ਜਿਥੋਂ ਤਕ ਹੋ ਸਕੇ ਹਮਦਰਦੀ ਦਾ ਵਰਤਾਓ ਕੀਤਾ ਜਾਵੇ ਉਸ ਵਿਚ ਹਮਦਰਦੀ ਪੈਦਾ ਹੋਏ ਬਿਨਾ ਨਹੀਂ ਰਹਿ ਸਕਦੀ । ਪਿਆਰ ਭਰਿਆ ਵਰਤਾਉ ਕਰਨ ਨਾਲ ਬਚਿਆਂ ਵਿਚ ਪਿਆਰ ਜ਼ਰੂਰ ਛਲਕ ਉਠਦਾ ਹੈ। ਰਾਜਸੀ ਪਰਬੰਧ ਵਾਂਗ ਟੱਬਰ ਦੇ ਪਰਬੰਧ ਵਿਚ ਵੀ ਬਹੁਤ ਕਰੜੇ ਨਿਯਮ ਭਾਵੇਂ ਅਪਰਾਧਾਂ ਨੂੰ ਬੰਦ ਕਰਨ ਲਈ ਹੀ ਬਣਾਏ ਜਾਂਦੇ ਹਨ, ਤਾਂ ਵੀ ਬਹੁਤ ਸਾਰੇ ਅਪਰਾਧ ਉਨ੍ਹਾਂ ਕਰਕੇ ਹੀ ਹੁੰਦੇ ਹਨ। ਪਰ ਇਸਦੇ ਉਲਟ ਸੁਖਦਾਈ ਅਤੇ ਖੁਲ੍ਹ ਦਿਲੇ ਨਿਯਮ ਲੜਾਈ ਝਗੜੇ ਦੀਆਂ ਬਹੁਤ ਸਾਰੀਆਂ ਗਲਾਂ ਪੈਦਾ ਹੋਣ ਹੀ ਨਹੀਂ ਦਿੰਦੇ ਉਹ ਮਨੁੱਖ ਦੇ ਮਨ ਅਤੇ ਵਿਚਾਰਾਂ ਨੂੰ ਇੱਨਾ ਠੰਡਾ ਅਤੇ ਪਰਸੰਨ ਕਰ ਦਿੰਦੇ ਹਨ ਕਿ ਦੂਜਿਆਂ ਨਾਲ ਵਾਧਾ ਕਰਕੇ ਉਨ੍ਹਾਂ ਦੀ ਹਾਨੀ ਕਰਨ ਵਾਲੀ ਮਨੁਖੀ ਬਿਰਤੀ ਬਹੁਤ ਘਟ ਜਾਂਦੀ ਹੈ ।’ ਹਰਬਰਟ ਸਪੈਂਸਰ ਨੇ ਆਪਣੇ ਉਪਰਲੇ ਸਿਧਾਂਤ ਦੀ ਪੁਸ਼ਟੀ ਵਿਚ ਜੇਲ੍ਹ ਦੇ ਇਕ ਅਧਿਕਾਰੀ ਰਾਜਰਜ਼ ਸਾਹਿਬ ਦਾ ਮਤ ਲਿਖਿਆ ਹੈ । ਉਨ੍ਹਾਂ ਦਾ ਤਜਰਬਾ ਇਹ ਸੀ ਕਿ ਜਿਨ੍ਹਾਂ ਅਪਰਾਧੀਆਂ ਨੇ ਬੱਚਪਣ ਵਿਚ ਬੈਂਤ ਖਾਧੇ ਹਨ ਉਹ ਹੀ ਬਾਰ ਬਾਰ ਜੇਲ੍ਹ ਦੀ ਹਵਾ ਖਾਣ ਲਈ ਆਉਂਦੇ ਹਨ । ਇਸ ਦੇ ਉਲਟ ਪਿਆਰ ਭਰਿਆ ਵਰਤਾਓ ਕਰਨ ਨਾਲ ਬੱਚੇ ਉਤੇ ਬੜਾ ਚੰਗਾ ਅਸਰ ਪੈਂਦਾ ਹੈ । ਆਪਣੇ ਵਿਚਾਰ ਦੀ ਪਕਿਆਈ ਲਈ ਹਰਬਰਟ ਸਪੈਂਸਰ ਨੇ ਜ਼ਾਨ ਲਾਕ ਦੇ ਹੇਠ ਲਿਖੇ ਵਿਚਾਰ ਦਾ ਵੀ ਹਵਾਲਾ ਦਿੱਤਾ ਹੈ। ਜਿਨ੍ਹਾਂ ਲੜਕਿਆਂ ਨੇ ਬੱਚਪਣ ਵਿਚ ਵਧੇਰੇ ਮਾਰ ਖਾਧੀ ਉਹ ਵਡੋ ਹੋ ਕੇ ਕਿਸੇ ਵਿਸ਼ੇਸ਼ ਕਾਰਨਾਂ ਦੋ ਨਾ ਹੁੰਦਿਆਂ ਹੋਇਆਂ, ਬਹੁਤੇ ਚੰਗੇ ਵਿਅਕਤੀ ਨਹੀਂ ਨਿਕਲੇ।” ਹਰਬਰਟ ਸਪੈਂਸਰ ਨੇ ਅੱਗੇ ਚਲ ਕੇ ਹੇਠ ਲਿਖੀ ਘਟਣਾ ਦਾ ਹਵਾਲਾ ਦਿੱਤਾ ਹੈ – ‘ਹਾਲੀ ਥੋੜੇ ਹੀ ਦਿਨ ਹੋਏ, ਪੈਰਿਸ ਵਿਚ ਅਸੀ ਇਕ ਫ੍ਰਾਂਸੀਸੀ ਮੋਮ ਦੇ ਘਰ ਠਹਿਰੇ । ਉਸ ਦਾ ਇਕ ਛੋਟਾ ਜਿਹਾ ਲੜਕਾ ਸੀ । ਉਹ ੲੜਾ ਸ਼ਰਾਰਤੀ ਸੀ । ਉਹ ਰੋਜ਼ ਚੰਗਾ ਦੰਗਾ ਮਚਾਉਂਦਾ । ਨਾ ਉਹ ਘਰ ਬੰਦਾ ਬਣ ਕੇ ਰਹਿੰਦਾ ਅਤੇ ਨਾ ਸਕੂਲ ਵਿਚ । ਲੋਕ ਉਸ ਤੋਂ ਤੰਗ ਆ ਗਏ ਸਨ ਪਰ ਉਸ ਨੂੰ ਸੁਧਾਰਨ ਦੀ ਤਾਕਤ ਕਿਸੇ ਵਿਚ ਨਹੀਂ ਸੀ । ਉਹ ਘਰ ਵਿਚ ਬੜਾ ਰੌਲਾ ਮਚਾਈ ਰਖਦਾ । ਇਸ ਲਈ ਉਸ ਮੋਮ ਨੇ ਸਾਥੋਂ ਮਾਫੀ ਮੰਗੀ । ਉਸ ਨੇ ਕਿਹਾ ਇਸ ਮੁੰਡੇ ਨੂੰ ਸਿਧਾ ਕਰਨ ਦਾ ਕੋਈ ਇਲਾਜ ਨਹੀਂ। ਮੈਂ ਡਰਦੀ ਹਾਂ ਕਿ ਇਸ ਨੂੰ ਵੀ ਇਸ ਦੇ ਭਰਾ ਵਾਂਗ ਇੰਗਲੈਂਡ ਦੇ ਕਿਸੇ ਸਕੂਲ ਵਿਚ ਭੇਜਣਾ ਪਵੇਗਾ । ਇਸੇ ਢੰਗ ਨਾਲ ਇਸ ਦਾ ਵਡਾ ਭਾਈ ਸੁਧਰਿਆ ਸੀ । ਬਸ ਬਿਰੋ ਇਲਾਜ ਕਰਨਾ ਬਾਕੀ ਹੈ |