ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੭

ਸ਼ਾਇਦ ਇਸ ਨਾਲ ਸਫਲਤਾ ਹੋਵੇ। ਉਸ ਨੇ ਦਸਿਆ ਕਿ ਉਸ ਮੁੰਡੇ ਦਾ ਵੱਡਾ ਭਰਾ ਪੈਰਿਸ ਦੇ ਕਈ ਸਕੂਲਾਂ ਵਿਚ ਦਾਖਲ ਕਰਾਇਆ ਗਿਆ ਪਰ ਕੋਈ ਲਾਭ ਨਾ ਹੋਇਆ। ਉਸ ਵਿਚ ਕੋਈ ਫਰਕ ਨਾ ਆਇਆ। ਤਦ ਕਈਆਂ ਨੇ ਉਸ ਨੂੰ ਇੰਗਲੈਂਡ ਭੇਜਣ ਦੀ ਸਲਾਹ ਦਿਤੀ। ਹੋਰ ਕੋਈ ਚਾਰਾ ਚਲਦਾ ਨਾ ਵੇਖ ਉਸ ਨੂੰ ਇੰਗਲੈਂਡ ਭੇਜਿਆ ਗਿਆ। ਇੰਗਲੈਂਡ ਤੋਂ ਜਦ ਉਹ ਵਾਪਸ ਪਰਤਿਆ ਤਾਂ ਉਸ ਦੇ ਸਾਰੇ ਭੈੜ ਨਿਕਲ ਚੁਕੇ ਸਨ। ਜਿੱਨਾ ਉਹ ਪਹਿਲਾਂ ਬੁਰਾ ਸੀ ਉਨਾ ਹੀ ਹੁਣ ਉਹ ਚੰਗਾ ਸੀ। ਇਸ ਸੁਧਾਰ ਦਾ ਕਾਰਨ ਇੰਗਲੈਂਡ ਦੇ ਸਕੂਲਾਂ ਵਿਚ ਪੈਰਿਸ ਦੇ ਸਕੂਲਾਂ ਦੇ ਟਾਕਰੇ ਬਚਿਆਂ ਨਾਲ ਵਧੇਰੇ ਹਮਦਰਦੀ ਭਰਿਆ ਵਰਤਾਉ ਸੀ।"

ਜ਼ਬਤ ਸਬੰਧੀ ਅਧੁਨਿਕ ਵਿਚਾਰ

ਇੰਗਲੈਂਡ ਦੇ ਪ੍ਰਸਿਧ ਸਿਖਿਆ-ਵਿਗਿਆਨਿਕ ਜਾਨ ਐਡਮਸ ਨੇ ਆਪਣੀ ਪੁਸਤਕ "ਮਾਡਰਨ ਡਵੇਲਪਮੈਂਟ ਇਨ ਐਜੂਕੇਸ਼ਨਲ ਪ੍ਰੈਕਟਿਸ" (ਸਿਖਿਆ ਵਿਚ ਅਧੁਨਿਕ ਸੁਧਾਰ) ਵਿਚ ਜ਼ਬਤ ਨੂੰ ਹੇਠ ਲਿਖੀ ਖਸਮਾਂ ਦਾ ਦੱਸਿਆ ਹੈ:-

(੧) ਡਰ -ਪਾਊ,

(੨) ਪਰਭਾਵ-ਪਾਊ, ਅਤੇ

(੩) ਬੰਧਨ ਰਹਿਤ

ਸਾਨੂੰ ਆਪਣੇ ਸਕੂਲਾਂ ਵਿਚ ਕਿਹੜੇ ਜ਼ਬਤ ਨੂੰ ਵਰਤਣਾ ਚਾਹੀਦਾ ਹੈ, ਇਹ ਜਾਨਣ ਲਈ ਇਨ੍ਹਾਂ ਵਖ ਵਖ ਜ਼ਬਤਾਂ ਅਤੇ ਉਨ੍ਹਾਂ ਦੇ ਲਾਭਾਂ ਨੂੰ ਚੰਗੀ ਤਰ੍ਹਾਂ ਸਮਝਣਾ ਬੜਾ ਜ਼ਰੂਰੀ ਹੈ।

ਡਰ-ਪਾਊ ਜ਼ਬਤ

ਸਾਡੀ ਪੁਰਾਣੀ ਸਿਖਿਆ ਪਰਨਾਲੀ ਦਾ ਅਧਾਰ ਡਰ-ਪਾਊ ਜ਼ਬਤ ਸੀ। ਇਹ ਹਾਲਤ ਕੇਵਲ ਭਾਰਤ ਦੀ ਨਹੀਂ ਸੀ ਸਗੋਂ ਸੰਸਾਰ ਦੇ ਸਾਰੇ ਦੇਸਾਂ ਦੀ ਸੀ। ਸ਼ਰਾਰਤ ਲਈ ਤਾਂ ਭਲਾ ਬੱਚਾ ਕੁੱਟਿਆ ਹੀ ਜਾਂਦਾ ਸੀ, ਪਾਠ ਯਾਦ ਨ ਕਰਨ ਉਤੇ, ਪੜ੍ਹਾਈ ਵਿਚ ਧਿਆਨ ਨਾ ਦੇਣ ਉਤੇ, ਅਤੇ ਪਾਠ ਭੁਲ ਜਾਣ ਉਤੇ ਜਾਂ ਨਾ ਸਮਝ ਆਉਣ ਉਤੇ ਵੀ ਕੁਟ ਦਿਤਾ ਜਾਂਦਾ ਸੀ। ਅਜਿਹੇ ਸਕੂਲਾਂ ਨੂੰ ਕਮਿਨੀਯਸ ਨੇ ਬੁਚੜ ਖਾਨੇ ਦਾ ਨਾਂ ਦਿਤਾ ਸੀ। ਇਸ ਤਰ੍ਹਾਂ ਦੇ ਜ਼ਬਤ ਵਿਰੁਧ ਹੀ ਰੂਸੋ ਨੇ ਝੰਡਾ ਚੁਕਿਆ ਸੀ ਅਤੇ ਆਪਣੀ ਪੁਸਤਕ ਈਮਾਲ ਲਿਖੀ, ਜਿਸ ਨੂੰ ਬਚਿਆਂ ਦੇ ਅਧਿਕਾਰਾਂ ਦਾ ਐਲਾਨ" ਕਹਿ ਕੇ ਸਦਿਆ ਜਾਂਦਾ ਹੈ। ਸਧਾਰਨ ਉਸਤਾਦ ਬੱਚੇ ਨੂੰ ਆਪਣੀ ਤਾਬਿਆ ਵਿੱਚ ਰੱਖਣ ਲਈ ਦਾਬੇ ਤੋਂ ਬਿਨਾਂ ਕਿਸੇ ਹੋਰ ਉਪਾ ਨੂੰ ਨਹੀਂ ਜਾਣਦਾ। ਇਸ ਤਰ੍ਹਾਂ ਦਾ ‘ਨਾ ਕਰੋ’ ਦਾ ਜ਼ਬਤ ਆਖਿਆ ਜਾਂਦਾ ਹੋ। ਅਜਿਹੇ ਜ਼ਬਤ ਵਿਚ 'ਨਾ ਕਰੋ' ਵਾਲੇ ਆਦਰਸ਼ਾਂ ਦੀ ਭਰਮਾਰ ਹੁੰਦੀ ਹੈ। 'ਤੁਸੀਂ ਆਹ ਨਾ ਕਰੋ' 'ਤੁਸੀਂ ਔਹ ਨਾ ਕਰੋ'-ਬਸ ਇਹ ਹੀ ਸਭ ਥਾਂ ਵਿਖਾਈ ਦਿੰਦਾ ਹੈ। ਅਜਿਹੇ ਜ਼ਬਤ ਵਿਚ ਰਹਿੰਦਿਆਂ ਬੱਚਾ ਜਾਂ ਚੁਪ ਸਾਧੀ ਰਖਦਾ ਹੈ ਜਾਂ ਸੌਂ ਜਾਂਦਾ ਹੈ। ਜੋ ਕੁਝ ਉਸਤਾਦ ਦਸਦਾ ਹੈ ਉਸ ਨੂੰ ਘੋਟਾ ਵੀ ਚਾੜ੍ਹ ਲੈਂਦਾ ਹੈ, ਪਰ ਉਸ ਵਿਚ ਆਪਣੇ ਆਪ ਗੱਲਾਂ ਫੁਰਨ ਵਾਲੀ ਸ਼ਕਤੀ ਨਹੀਂ ਆਉਂਦੀ। ਡਰ-ਪਾਊ ਜ਼ਬਤ ਇਸ ਫੁਰਨਾ ਸ਼ਕਤੀ ਦਾ ਖਾਤਮਾ ਕਰ ਦਿੰਦਾ ਹੈ। ਇਸ ਤਰ੍ਹਾਂ ਦੇ ਜ਼ਬਤ ਕਰਕੇ ਸਕੂਲ ਵਿਚ ਚੁਪ ਚਾਂ ਵਰਤੀ ਰਹਿੰਦੀ ਹੈ। ਜਿਸ ਸਕੂਲ ਵਿਚ ਰੌਲਾ